ਜੈਪੁਰ ਵਿਚ ਇਕ ਅਮਰੀਕੀ ਮਹਿਲਾ ਨਾਲ 6 ਕਰੋੜ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਮਹਿਲਾ ਨੂੰ 6 ਕਰੋੜ ਦੇ ਨਕਲੀ ਗਹਿਣੇ ਵਿਚ ਵੇਚ ਦਿੱਤਾ। ਨਾਲ ਹੀ ਗਹਿਣਿਆਂ ਨੂੰ ਅਸਲੀ ਹੋਣ ਦਾ ਦਾਅਵਾ ਕਰਨ ਵਾਲਾ ਫਰਜ਼ੀ ਸਰਟੀਫਿਕੇਟ ਵੀ ਦੇ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਹਿਲਾ ਜਦੋਂ ਤੱਕ ਭਾਰਤ ਵਿਚ ਰਹੀ ਉਸ ਨੂੰ ਠੱਗੀ ਦਾ ਅਹਿਸਾਸ ਤੱਕ ਨਹੀਂ ਹੋਇਆ। ਮਹਿਲਾ ਜਦੋਂ ਅਮਰੀਕਾ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਜੋ ਗਹਿਣੇ ਜੈਪੁਰ ਤੋਂ ਖਰੀਦੇ ਹਨ, ਸਾਰੇ ਨਕਲੀ ਹਨ। ਇਸ ਦੇ ਬਾਅਦ ਮਹਿਲਾ ਦੁਬਾਰਾ ਜੈਪੁਰ ਆਈ ਤੇ ਪੁਲਿਸ ਵਿਚ ਸ਼ਿਕਾਇਤ ਕੀਤੀ। ਅਮਰੀਕੀ ਦੂਤਾਵਾਸ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ ਹੈ। ਫਰਜ਼ੀ ਸਰਟੀਫਿਕੇਟ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਦਾ ਨਾਂ ਚੈਰਿਸ਼ ਹੈ। ਉਸ ਨੇ ਜੈਪੁਰ ਦੇ ਮਨਾਕ ਚੌਕ ਥਾਣਾ ਇਲਾਕੇ ਦੇ ਜੌਹਰੀ ਬਾਜ਼ਾਰ ਸਥਿਤ ਇਕ ਦੁਕਾਨ ਤੋਂ ਨਕਲੀ ਗਹਿਣੇ ਖਰੀਦੇ ਸਨ। ਦੁਕਾਨਦਾਰ ਤੇ ਉਸ ਦਾ ਪੁੱਤਰ ਫਰਾਰ ਹੋ ਗਏ ਹਨ।
ਮਾਮਲੇ ਵਿਚ ਅਮਰੀਕੀ ਦੂਤਾਵਾਸ ਦੇ ਦਖਲ ਦੇਣ ਦੇ ਬਾਅਦ ਜੈਪੁਰ ਪੁਲਿਸ ਐਕਟਿਵ ਹੋਈ ਤੇ ਛਾਣਬੀਣ ਸ਼ੁਰੂ ਕੀਤੀ। ਆਖਿਰਕਾਰ ਪੁਲਿਸ ਨੇ ਇਸ ਫਰਜ਼ੀਵਾੜੇ ਨੂੰ ਫੜ ਲਿਆ। ਪੁਲਿਸ ਅਧਿਕਾਰੀ ਮੁਤਾਬਕ ਮੁਲਜ਼ਮਾਂ ਨੇ 300 ਰੁਪਏ ਦੀ ਸੋਨੇ ਦੀ ਪਾਲਿਸ਼ ਕੀਤੀ ਗਈ ਨਕਲੀ ਜਿਊਲਰੀ ਨੂੰ 6 ਕਰੋੜ ਰੁਪਏ ਵਿਚ ਵੇਚਿਆ ਸੀ। ਮੁਲਜ਼ਮਾਂ ਨੇ ਜਿਊਲਰੀ ਵਿਚ ਜੜ੍ਹੇ ਪੱਥਰਾਂ ਨੂੰ ਹੀਰਾ ਦੱਸਿਆ ਸੀ। ਮੁਲਜ਼ਮਾਂ ਨੇ ਠੱਗੀ ਵਿਚ ਮਿਲੀ ਰਕਮ ਦਾ ਇਸਤੇਮਾਲ ਫਲੈਟ ਖਰੀਦਣ ਵਿਚ ਕੀਤਾ। ਇਸ ਫਲੈਟ ਦੀ ਕੀਮਤ 3 ਕਰੋੜ ਰੁਪਏ ਦੱਸੀ ਗਈ ਹੈ।
ਠੱਗ ਪਿਓ-ਪੁੱਤ ਨੇ ਵਿਦੇਸ਼ੀ ਔਰਤ ਨੂੰ ਹੀਰੇ ਦੱਸ ਕੇ 6 ਕਰੋੜ ‘ਚ ਵੇਚੇ 300 ਰੁਪਏ ਦੇ ਪੱਥਰ
Total Views: 89 ,
Real Estate