ਦਿੱਲੀ ਏਅਰਪੋਰਟ ‘ਤੇ ਬਣਨ ਜਾ ਰਿਹਾ ਭਾਰਤ ਦਾ ਸਭ ਤੋਂ ਵੱਡਾ ਸ਼ੌਪਿੰਗ ਮਾਲ

ਦਿੱਲੀ ਏਅਰਪੋਰਟ ‘ਤੇ ਭਾਰਤ ਦਾ ਸਭ ਤੋਂ ਵੱਡਾ ਸ਼ੌਪਿੰਗ ਮਾਲ ਬਣਾਇਆ ਜਾ ਰਿਹਾ ਹੈ। ਦੇਸ਼ ਦਾ ਮੌਜੂਦਾ ਸਭ ਤੋਂ ਵੱਡਾ ਮਾਲ ਲਗਭਗ 21.11 ਲੱਖ ਵਰਗ ਫੁੱਟ ਹੈ। ਕੋਚਿ ਸਥਿਤ ਇਸ ਮਾਲ ਵਿਚ ਲਗਭਗ 300 ਸਟੋਰ ਹਨ। ਸਭ ਤੋਂ ਵੱਡੇ ਮਾਲ ਦੀ ਲਿਸਟ ਵਿਚ ਨੋਇਡਾ ਦਾ ਗ੍ਰੇਟ ਇੰਡੀਆ ਪਲੇਸ ਤੇ ਡੀਐੱਲਐੱਫ ਮਾਲ ਆਫ ਇੰਡੀਆ ਵੀ ਆਉਂਦਾ ਹੈ। ਨਵਾਂ ਬਣਨ ਵਾਲਾ ਮਾਲ ਇਨ੍ਹਾਂ ਸਾਰਿਆਂ ਤੋਂ ਕਿਤੇ ਅੱਗੇ ਹੋਵੇਗਾ ਤੇ ਉਥੇ ਸਟੋਰ ਤੋਂ ਇਲਾਵਾ ਹੋਰ ਸਹੂਲਤਾਂ ਵੀ ਵਿਕਸਿਤ ਕੀਤੀਆਂ ਜਾਣਗੀਆਂ।
ਇਸ ਸਭ ਤੋਂ ਵੱਡੇ ਮਾਲ ਨੂੰ ਇੰਟਰਨੈਸ਼ਨਲ ਏਅਰਪੋਰਟ ਏਅਰੋਸਿਟੀ ਦੇ ਨਾਲ ਬਣਾਇਆ ਜਾ ਰਿਹਾ ਹੈ। 2.5 ਅਰਬ ਦੀ ਲਾਗਤ ਨਾਲ ਬਣ ਰਿਹਾ ਇਹ ਮਾਲ 2027 ਤੱਕ ਤਿਆਰ ਹੋ ਜਾਵੇਗਾ। ਇਹ ਦੇਸ਼ ਦਾ ਪਹਿਲਾ ਏਅਰੋਟ੍ਰੋਪੋਲਿਸ ਮਾਲ ਵੀ ਹੋਵੇਗਾ।ਇਸ ਮਾਲ ਨੂੰ ਕਿੰਨਾ ਵੱਡਾ ਬਣਾਇਆ ਜਾਵੇਗਾ ਤਾਂ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਮੌਜੂਦਾ ਸਮੇਂ ਵਿਚ ਸਭ ਤੋਂ ਵੱਡਾ ਮਾਲ ਹੋਣ ਵਾਲਾ ਹੈ। ਇਸ ਨੂੰ ਕੁੱਲ 28 ਲੱਖ ਵਰਗ ਫੁੱਟ ਵਿਚ ਬਣਾਇਆ ਜਾਵੇਗਾ। ਇਸ ਦਾ ਮਤਲਬ ਹੋਇਆ ਕਿ ਲਗਭਗ 7 ਲੱਖ ਵਰਗ ਫੁੱਟ ਤੋਂ ਜ਼ਿਆਦਾ ਵਿਚ ਇਹ ਬਣੇਗਾ। ਇੰਨਾ ਹੀ ਨਹੀਂ ਸਗੋਂ ਏਅਰਪੋਰਟ ਦੇ ਆਸ-ਪਾਸ ਆਫਿਸ, ਰਿਟੇਲ, ਫੂਡ ਕੋਰਟ ਤੇ ਐਂਟਰਟੇਨਮੈਂਟ ਲਈ ਕੁੱਲ 1.80 ਕਰੋੜ ਵਰਗ ਫੁੱਟ ਵਿਚ ਨਿਰਮਾਣ ਕੀਤਾ ਜਾਵੇਗਾ। ਮਾਲ ਦੇ ਹੇਠਾਂ ਅੰਡਰਗਰਾਊਂਡ ਪਾਰਕਿੰਗ ਵਿਚ ਇਕੱਠੇ 8000 ਕਾਰਾਂ ਨੂੰ ਖੜ੍ਹਾ ਕੀਤਾ ਜਾ ਸਕੇਗਾ।

Total Views: 271 ,
Real Estate