ਪੰਜਾਬ ਵਿਚ ਦਿਨ ਦੇ ਸਮੇਂ ਤਾਂ ਗਰਮੀ ਦਾ ਪ੍ਰਕੋਪ ਸੀ ਪਰ ਸ਼ਾਮ ਹੁੰਦੇ ਹੀ ਅਚਾਨਕ ਤੋਂ ਆਸਮਾਨ ‘ਤੇ ਬੱਦਲ ਛਾ ਗਏ ਤੇ ਥੋੜ੍ਹੀ ਦੇਰ ਬਾਅਦ ਧੂੜ ਭਰੀਆਂ ਹਵਾਵਾਂ ਚੱਲਣ ਲੱਗੀਆਂ। ਹਵਾਵਾਂ ਚੱਲਣ ਨਾਲ ਪਾਰਾ ਹੇਠਾਂ ਆ ਗਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਪਿਛਲੇ ਕਈ ਦਿਨਾਂ ਤੋਂ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਕਦੇ ਪਾਰਾ 41 ਡਿਗਰੀ ਤੇ ਕਦੇ 43 ਡਿਗਰੀ ਦੇ ਆਸ-ਪਾਸ ਰਹਿਣ ਕਾਰਨ ਲੋਕ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ। ਹਰ ਕਿਸੇ ਦੀ ਨਜ਼ਰ ਆਸਮਾਨ ‘ਤੇ ਟਿਕੀ ਹੋਈ ਸੀ ਕਿ ਕਦੋਂ ਮੀਂਹ ਪਵੇਗਾ ਤੇ ਉਨ੍ਹਾਂ ਨੂੰ ਰਾਹਤ ਮਿਲੇਗੀ।
Total Views: 165 ,
Real Estate



















