ਸੰਬਿਤ ਪਾਤਰਾ 3 ਦਿਨ ਰੱਖੇਗਾ ਮੌਨ ਵਰਤ, ਜਾਣੋਂ ਕਿਉਂ

ਭਗਵਾਨ ਜਗਨਨਾਥ ਬਾਰੇ ਆਪਣੀ ‘ਜ਼ੁਬਾਨ ਫਿਸਲਣ’ ਕਾਰਨ ਵਿਵਾਦਾਂ ‘ਚ ਘਿਰੇ ਭਾਜਪਾ ਆਗੂ ਅਤੇ ਪੁਰੀ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਸੰਬਿਤ ਪਾਤਰਾ ਨੇ ਵੱਖ-ਵੱਖ ਵਰਗਾਂ ਦੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ ਅਤੇ ਇਸ ਲਈ ਅੱਜ ਤੋਂ ਤਿੰਨ ਦਿਨ ਲਈ ਵਰਤ ਰੱਖ ਕੇ ਪਸ਼ਚਾਤਾਪ ਕਰਨਗੇ। ਸੋਮਵਾਰ ਨੂੰ ਟੈਲੀਵਿਜ਼ਨ ਚੈਨਲਾਂ ਨਾਲ ਗੱਲ ਕਰਦੇ ਹੋਏ ਪਾਤਰਾ ਨੇ ਕਿਹਾ ਸੀ ਕਿ ਰਾਜ ਦੇ ਦੇਵਤਾ, ‘ਭਗਵਾਨ ਜਗਨਨਾਥ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤ ਹਨ’। ਪਾਤਰਾ ਨੇ ਬਾਅਦ ਵਿੱਚ ਸ਼ਪਸ਼ਟ ਕੀਤਾ ਕਿ ਜ਼ੁਬਾਨ ਫਿਸਲਣ ਕਾਰਨ ਅਜਿਹਾ ਕਿਹਾ ਗਿਆ, ਜਦ ਕਿ ਉਹ ਕਹਿਣਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਭਗਵਾਨ ਜਗਨਨਾਥ ਦੇ ਪਰਮ ਭਗਤ ਹਨ।’

Total Views: 42 ,
Real Estate