Election : ਗਰਮੀ ਨੇ ਸਿਅਸਤਦਾਨਾਂ ਨੂੰ ਦਿਖਾਏ ਭੰਬੂ-ਤਾਰੇ !

AC ਵਾਹਨਾਂ ਅਤੇ AC ਕੋਠੀਆਂ ਅੰਦਰ ਆਨੰਦ ਮਾਣਨ ਵਾਲੇ ਸਿਆਸੀ ਆਗੂਆਂ ਦੇ ਚਿਹਰਿਆਂ ’ਤੇ 43 ਡਿਗਰੀ ਤਾਪਮਾਨ ਦਾ ਤਾਪ ਸਾਫ਼ ਝਲਕ ਰਿਹਾ ਹੈ। ਉਹ ਚੋਣ ਮੀਟਿੰਗਾਂ ਅਤੇ ਰੈਲੀਆਂ ’ਚ ਆਪਣੇ ਚਿਹਰਿਆਂ ਨੂੰ ਰੁਮਾਲਾਂ ਨਾਲ ਵਾਰ ਵਾਰ ਸਾਫ਼ ਕਰਦੇ ਨਜ਼ਰੀਂ ਪੈ ਰਹੇ ਹਨ ਅਤੇ ਹੱਥਾਂ ’ਚ ਪਾਣੀ ਦੀਆਂ ਬੋਤਲਾਂ ਲੈ ਕੇ ਘੁੰਮ ਰਹੇ ਹਨ। ਮੰਚਾਂ ’ਤੇ ਲਾਏ ਵੱਡੇ ਵੱਡੇ ਕੂਲਰ ਵੀ ਉਨ੍ਹਾਂ ਨੂੰ ਰਾਹਤ ਦਿੰਦੇ ਨਹੀਂ ਜਾਪ ਰਹੇ।ਮੌਸਮ ਦੇ ਇਸ ਤਾਪ ਦੇ ਨਾਲ-ਨਾਲ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਤਿਰਛੀ ਨਜ਼ਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਉੱਪਰ ਪ੍ਰਚਾਰ ਸਾਧਨ ਸੀਮਤ ਕਰਨ ਦਾ ਸ਼ਿਕੰਜਾ ਕੱਸਿਆ ਗਿਆ ਹੈ। ਇਸ ਤਹਿਤ ਪੈਂਫਲਿਟ, ਪੋਸਟਰਾਂ ਅਤੇ ਬੋਰਡਾਂ ਦੀ ਗਿਣਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਦੀ ਗਿਣਤੀ ਬਾਰੇ ਵਾਰ-ਵਾਰ ਨੋਟਿਸ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਚੱਲਦੇ ਵਾਹਨ ਅਤੇ ਸਾਊਂਡ ਦੀਆਂ ਮਨਜ਼ੂਰੀਆਂ ਸਬੰਧੀ ਵੀ ਕਾਰਨ ਦੱਸੋ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਜ਼ੂਰੀਆਂ ਦੇ ਇੱਕ ਚੱਕਰ ਨੇ ਵੀ ਉਮੀਦਵਾਰਾਂ ਨੂੰ ਪੜ੍ਹਨੇ ਪਾਇਆ ਹੋਇਆ ਹੈ।

Total Views: 51 ,
Real Estate