
ਪੱਛਮੀ ਬੰਗਾਲ ਦੇ ਮਾਲਦਾ ‘ਚ ਵੀਰਵਾਰ ਨੂੰ ਕੁਦਰਤ ਨੇ ਲੋਕਾਂ ‘ਤੇ ਕਹਿਰ ਮਚਾਇਆ। ਵੱਖ-ਵੱਖ ਥਾਵਾਂ ‘ਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ‘ਚ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਦੌਰਾਨ ਦੋ ਹੋਰ ਲੋਕ ਵੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਦੋ ਨਾਬਾਲਗ ਵੀ ਸ਼ਾਮਲ ਹਨ। ਦੋਵੇਂ ਮਾਨਿਕਚੱਕ ਥਾਣਾ ਖੇਤਰ ਦੇ ਵਾਸੀ ਸਨ, ਜਦਕਿ ਤਿੰਨ ਮਾਲਦਾ ਥਾਣਾ ਖੇਤਰ ਦੇ ਸਾਹਪੁਰ ਦੇ ਰਹਿਣ ਵਾਲੇ ਸਨ। ਬਾਕੀ ਦੋ ਗਜ਼ੋਲ ਥਾਣੇ ਦੇ ਅਦੀਨਾ ਅਤੇ ਬਾਲੂਪੁਰ ਦੇ ਵਾਸੀ ਸਨ।
Total Views: 156 ,
Real Estate



















