Lok Sabha Election : ਚੌਥੇ ਪੜਾਅ ‘ਚ 67.25 ਫੀਸਦੀ ਵੋਟਿੰਗ ਹੋਈ

ਲੋਕ ਸਭਾ ਚੋਣਾਂ 2024 ਦਾ ਚੌਥਾ ਪੜਾਅ ਸੋਮਵਾਰ ਨੂੰ ਖਤਮ ਹੋ ਗਿਆ। ਇਸ ਪੜਾਅ ‘ਚ ਦੇਸ਼ ਦੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 96 ਸੀਟਾਂ ‘ਤੇ ਵੋਟਿੰਗ ਹੋਈ। ਚੌਥੇ ਪੜਾਅ ਦੀ ਵੋਟਿੰਗ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਹਨ ਅਤੇ 2019 ਦੀਆਂ ਚੋਣਾਂ ਦੀ ਵੋਟ ਪ੍ਰਤੀਸ਼ਤਤਾ ਨੂੰ ਪਿੱਛੇ ਛੱਡ ਦਿੱਤਾ ਹੈ। ਦੇਰ ਰਾਤ ਚੋਣ ਕਮਿਸ਼ਨ ਵੱਲੋਂ ਸਾਂਝੇ ਕੀਤੇ ਗਏ ਚੋਣ ਅੰਕੜਿਆਂ ਅਨੁਸਾਰ ਚੌਥੇ ਪੜਾਅ ਵਿੱਚ ਦੇਸ਼ ਦੀਆਂ ਵੱਖ-ਵੱਖ ਲੋਕ ਸਭਾ ਸੀਟਾਂ ‘ਤੇ ਕੁੱਲ 67.25 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਵੋਟਿੰਗ ਪੱਛਮੀ ਬੰਗਾਲ ਵਿੱਚ ਹੋਈ। ਤੁਹਾਨੂੰ ਦੱਸ ਦੇਈਏ ਕਿ ਇਹ ਅੰਕੜੇ ਸੰਭਾਵਿਤ ਹਨ। ਚੋਣ ਕਮਿਸ਼ਨ ਕੁਝ ਦਿਨਾਂ ‘ਚ ਨਵੇਂ ਅੰਕੜੇ ਜਾਰੀ ਕਰੇਗਾ, ਜਿਸ ‘ਚ ਵੋਟ ਪ੍ਰਤੀਸ਼ਤ ‘ਚ ਥੋੜ੍ਹਾ ਵਾਧਾ ਹੋ ਸਕਦਾ ਹੈ।

Total Views: 17 ,
Real Estate