ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਵੋਟਿੰਗ ਸ਼ੁਰੂ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਤੀਜੇ ਪੜਾਅ ‘ਚ ਗੁਜਰਾਤ ਦੀਆਂ ਸਾਰੀਆਂ 25 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਕਰਨਾਟਕ ਦੀਆਂ 14 ਅਤੇ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ‘ਤੇ ਵੋਟਿੰਗ ਹੋਵੇਗੀ। ਹੁਣ ਤੱਕ ਦੇਸ਼ ਦੀਆਂ 190 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਤੀਜੇ ਪੜਾਅ ‘ਚ 93 ਸੀਟਾਂ ‘ਤੇ ਵੋਟਿੰਗ ਹੋਣੀ ਹੈ।12 ਸੂਬਿਆਂ ਦੀਆਂ 93 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਗੁਜਰਾਤ (25), ਉੱਤਰ ਪ੍ਰਦੇਸ਼ (10), ਮਹਾਰਾਸ਼ਟਰ (11), ਅਸਾਮ (4), ਬਿਹਾਰ (5), ਛੱਤੀਸਗੜ੍ਹ (7), ਗੋਆ (2), ਕਰਨਾਟਕ (14), ਮੱਧ ਪ੍ਰਦੇਸ਼ (8), ਪੱਛਮੀ ਬੰਗਾਲ (4), ਦਾਦਰਾ-ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੀਆਂ 1-1 ਸੀਟਾਂ ‘ਤੇ ਚੋਣਾਂ ਹੋਣਗੀਆਂ। ਗੁਜਰਾਤ ਦੀਆਂ 26 ਸੀਟਾਂ ‘ਚੋਂ ਇਕ ‘ਤੇ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ। ਇਸ ਕਾਰਨ ਗੁਜਰਾਤ ਦੀਆਂ 25 ਸੀਟਾਂ ‘ਤੇ ਹੀ ਵੋਟਾਂ ਪੈਣਗੀਆਂ।

Total Views: 124 ,
Real Estate