ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਕਰਨ ਬਰਾੜ (22), ਕਮਲਪ੍ਰੀਤ ਸਿੰਘ (22), ਕਰਨਪ੍ਰੀਤ ਸਿੰਘ (28) ਹਨ। ਤਿੰਨੋਂ ਭਾਰਤੀ ਨਾਗਰਿਕ ਹਨ ਜੋ ਐਡਮਿੰਟਨ ਵਿੱਚ ਰਹਿ ਰਹੇ ਸਨ, ਜਿੱਥੋਂ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਵੱਖ-ਵੱਖ ਸਮੇਂ ਗ੍ਰਿਫ਼ਤਾਰ ਕੀਤਾ ਗਿਆ।ਸਰੀ ਵਿੱਚ ਬੀਸੀ ਆਰਸੀਐਮਪੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਪਰਡੈਂਟ ਮਨਦੀਪ ਮੂਕਰ, ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ), ਸਹਾਇਕ ਕਮਿਸ਼ਨਰ ਡੇਵਿਡ ਟੇਬੋਲ, ਪ੍ਰਸ਼ਾਂਤ ਖੇਤਰ ਵਿੱਚ ਫੈਡਰਲ ਪੁਲਿਸਿੰਗ ਪ੍ਰੋਗਰਾਮ ਦੇ ਕਮਾਂਡਰ, ਅਤੇ ਸਹਾਇਕ ਕਮਿਸ਼ਨਰ ਬ੍ਰਾਇਨ ਐਡਵਰਡਸ, ਸਰੀ ਆਰਸੀਐਮਪੀ ਡਿਟੈਚਮੈਂਟ ਦੇ ਅਧਿਕਾਰੀ-ਇਨ-ਚਾਰਜ ਨੇ ਇਹ ਪ੍ਰਗਟਾਵਾ ਕੀਤਾ ਹੈ। ਪੁਲਿਸ ਅਨੁਸਾਰ ਇਹ ਤਿੰਨੇ ਪਿਛਲੇ 3 ਤੋਂ 5 ਸਾਲਾਂ ਦੌਰਾਨ ਵਿਜ਼ਟਰ ਵੀਜ਼ੇ ਅਤੇ ਸਟੂਡੈਂਟ ਵੀਜ਼ੇ ਉਪਰ ਕੈਨੇਡਾ ਪਹੁੰਚੇ ਸਨ ਅਤੇ ਕੈਨੇਡਾ ਦੇ ਪੱਕੇ ਸ਼ਹਿਰੀ ਨਹੀਂ ਹਨ। ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ।
ਸਰੀ : ਹਰਦੀਪ ਸਿੰਘ ਨਿੱਝਰ ਦੇ ਕਤਲ ਸੰਬਧੀ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ
Total Views: 221 ,
Real Estate