ਮਹਾਰਾਸ਼ਟਰ ’ਚ ਉਤਰਦੇ ਸਮੇਂ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਅੱਜ ਨਿੱਜੀ ਹੈਲੀਕਾਪਟਰ ਉਤਰਦੇ ਸਮੇਂ ਇਕ ਪਾਸੇ ਝੁਕ ਗਿਆ, ਜਿਸ ਕਾਰਨ ਪਾਇਲਟ ਜ਼ਖ਼ਮੀ ਹੋ ਗਿਆ। ਹੈਲੀਕਾਪਟਰ ਸ਼ਿਵ ਸੈਨਾ (ਯੂਬੀਟੀ) ਦੀ ਨੇਤਾ ਸੁਸ਼ਮਾ ਅੰਧਾਰੇ ਨੂੰ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਜਨਤਕ ਰੈਲੀ ਲਈ ਲੈਣ ਆਇਆ ਸੀ। ਸਵੇਰੇ ਕਰੀਬ 9.30 ਵਜੇ ਪਾਇਲਟ ਨੇ ਹੈਲੀਕਾਪਟਰ ਨੂੰ ਮਹਾਡ ‘ਚ ਅਸਥਾਈ ਹੈਲੀਪੈਡ ‘ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਹੈਲੀਕਾਪਟਰ ਇਕ ਪਾਸੇ ਝੁਕ ਗਿਆ। ਇਸ ਘਟਨਾ ਵਿੱਚ ਪਾਇਲਟ ਨੂੰ ਸੱਟਾਂ ਲੱਗੀਆਂ ।

Total Views: 75 ,
Real Estate