50 ਫੁੱਟ ਡੂੰਘੀ ਖੱਡ ‘ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ‘ਚ ਮੰਗਲਵਾਰ ਦੇਰ ਰਾਤ ਇਕ ਬੱਸ ਦੇ ਖੱਡ ‘ਚ ਡਿੱਗਣ ਕਾਰਨ 3 ਔਰਤਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।ਦੁਰਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਜਤਿੰਦਰ ਸ਼ੁਕਲਾ ਨੇ ਦਸਿਆ ਕਿ ਕੁਮਹਾਰੀ ਥਾਣਾ ਖੇਤਰ ਦੇ ਅਧੀਨ ਖਾਪੜੀ ਪਿੰਡ ਨੇੜੇ ਮੁਰਮ (ਲਾਲ ਮਿੱਟੀ) ਦੀ ਖੱਡ ਵਿਚ ਬੱਸ ਡਿੱਗਣ ਕਾਰਨ ਗੱਡੀ ਵਿਚ ਸਵਾਰ 12 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਪੁਲਿਸ ਸੁਪਰਡੈਂਟ ਨੇ ਹਾਦਸੇ ‘ਚ 15 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਦਿਤੀ ਸੀ। ਹਾਲਾਂਕਿ, ਬਾਅਦ ਵਿਚ ਉਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਸੂਚੀ ਵਿਚ ਕੁੱਝ ਨਾਮ ਇਕ ਤੋਂ ਵੱਧ ਵਾਰ ਸ਼ਾਮਲ ਕੀਤੇ ਗਏ ਸਨ।

Total Views: 148 ,
Real Estate