ਆਸ ਮੁਤਾਬਿਕ ਚੋਣ ਨਤੀਜੇ ਨਾ ਮਿਲਣ ‘ਤੇ ਰਾਹੁਲ ਗਾਂਧੀ ਨੂੰ ਪਾਸੇ ਹੋ ਜਾਣਾ ਚਾਹੀਦੈ-ਪ੍ਰਸ਼ਾਂਤ ਕਿਸ਼ੋਰ

ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਕਾਂਗਰਸ ਨੂੰ ਲੋਕ ਸਭਾ ਚੋਣਾਂ ‘ਚ ਆਸ ਮੁਤਾਬਕ ਨਤੀਜੇ ਨਹੀਂ ਮਿਲਦੇ ਹਨ ਤਾਂ ਰਾਹੁਲ ਗਾਂਧੀ ਨੂੰ ਆਪਣੇ ਪੈਰ ਪਿੱਛੇ ਖਿੱਚ ਲੈਣੇ ਚਾਹੀਦੇ । ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਾਰੇ ਵਿਵਹਾਰਕ ਉਦੇਸ਼ਾਂ ਲਈ ਆਪਣੀ ਪਾਰਟੀ ਚਲਾ ਰਹੇ ਹਨ ਤੇ ਪਿਛਲੇ 10 ਸਾਲਾਂ ‘ਚ ਆਸ ਮੁਤਾਬਕ ਨਤੀਜੇ ਨਾ ਦੇਣ ਦੇ ਬਾਵਜੂਦ ਨਾ ਤਾਂ ਉਹ ਇਕ ਪਾਸੇ ਹੋ ਰਹੇ ਹਨ ਤੇ ਨਾ ਹੀ ਕਿਸੇ ਹੋਰ ਨੂੰ ਅੱਗੇ ਆਉਣ ਦੇ ਰਹੇ ਹਨ । ਪ੍ਰਸ਼ਾਂਤ ਕਿਸ਼ੋਰ ਨੇ ਵਿਰੋਧੀ ਪਾਰਟੀ ਲਈ ਪੁਨਰ ਸੁਰਜੀਤੀ ਦੀ ਯੋਜਨਾ ਤਿਆਰ ਕੀਤੀ ਸੀ ਪਰ ਆਪਣੀ ਰਣਨੀਤੀ ਨੂੰ ਲਾਗੂ ਕਰਨ ਨੂੰ ਲੈ ਕੇ ਉਨ੍ਹਾਂ ਦੇ ਅਤੇ ਕਾਂਗਰਸ ਦੀ ਲੀਡਰਸ਼ਿਪ ਦਰਮਿਆਨ ਅਸਹਿਮਤੀ ਕਾਰਨ ਉਹ ਬਾਹਰ ਆ ਗਏ । ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਪਿਛਲੇ 10 ਸਾਲਾਂ ਤੋਂ ਬਿਨਾਂ ਕਿਸੇ ਸਫਲਤਾ ਦੇ ਇਕ ਹੀ ਕੰਮ ਕਰ ਰਹੇ ਹੋ ਤਾਂ ਬ੍ਰੇਕ ਲੈਣ ‘ਚ ਕੋਈ ਹਰਜ਼ ਨਹੀਂ ਹੈ ।

Total Views: 149 ,
Real Estate