ਗੁਰਦੁਆਰਾ ਨਾਨਕਮੱਤਾ ‘ਚ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੇ ਕਤਲ ਦੀ ਜਿੰਮੇਵਾਰੀ ਕਿਸ ਨੇ ਲਈ

ਉੱਤਰਾਖੰਡ ਪੁਲਿਸ ਨੇ ਨਾਨਕਮਤਾ ਡੇਰਾ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਮਾਮਲੇ ਵਿਚ ਸਾਬਕਾ ਆਈ ਏ ਐਸ ਹਰਬੰਸ ਚੁੱਘ ਸਮੇਤ 5 ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।ਜਿਹਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਵਿਚ ਸਰਬਜੀਤ ਸਿੰਘ ਪੁੱਤਰ ਸਵਰੂਪ ਸਿੰਘ ਵਾਸੀ ਤਰਨਤਾਰਨ, ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਿਹੋੜਾ ਬਿਲਾਸਪੁਰ ਯੂ ਪੀ, ਕਤਲ ਦੀ ਸਾਜ਼ਿਸ਼ ਰਚਣ ਵਾਲੇ ਸਾਬਕਾ ਆਈ ਏ ਐਸ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੁੱਘ, ਤਰਾਈ ਦੇ ਸਿੱਖ ਸੰਘ ਦੇ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਵਾਸੀ ਖੇਮਪੁਰ ਗਦਰਪੁਰ ਤੇ ਬਾਬਾ ਅਨੂਪ ਸਿੰਘ ਵਾਸੀ ਨਵਾਬਗੰਜ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਤਰਨਤਾਰਨ ਦੇ ਵਸਨੀਕ ਸਰਬਜੀਤ ਸਿੰਘ ਨੇ ਤਾਂ ਫੇਸਬੁੱਕ ’ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ ਤੇ ਬਾਬਾ ਤਰਸੇਮ ਸਿੰਘ ’ਤੇ ਮੱਸਾ ਰੰਗੜ ਦੇ ਰਾਹ ਚੱਲਣ ਦਾ ਦੋਸ਼ ਲਾਇਆ ਹੈ। ਉਸਨੈ ਇਹ ਵੀ ਦੋਸ਼ ਲਾਇਆ ਕਿ ਬਾਬਾ ਤਰਸੇਮ ਸਿੰਘ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਸਵਾਗਤ ਲਈ ਗੁਰੂ ਘਰ ਵਿਚ ਕੁੜੀਆਂ ਨੂੰ ਨੱਚਣ ਲਈ ਤਿਆਰ ਕੀਤਾ ਸੀ। ਇਸ ਮਾਮਲੇ ਦਾ ਉਸ ਸਮੇਂ ਸਿੱਖ ਸੰਗਠਨਾਂ ਨੇ ਵਿਰੋਧ ਵੀ ਕੀਤਾ ਸੀ।

Total Views: 203 ,
Real Estate