ਰਾਮਬਨ ਜ਼ਿਲ੍ਹੇ ਵਿੱਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਅੱਜ ਤੜਕੇ ਐੱਸਯੂਵੀ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ। ਐੱਸਯੂਵੀ ਸ੍ਰੀਨਗਰ ਤੋਂ ਜੰਮੂ ਜਾ ਰਹੀ ਸੀ ਅਤੇ ਬੈਟਰੀ ਚਸ਼ਮਾ ਇਲਾਕੇ ਵਿੱਚ ਰਾਤ ਕਰੀਬ 1.15 ਵਜੇ 300 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਿਆ। ਭਾਰੀ ਮੀਂਹ ਦੌਰਾਨ 10 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ‘ਚ ਜੰਮੂ ਦੇ ਪਿੰਡ ਅੰਬ ਗਰੋਟਾ ਦਾ ਰਹਿਣ ਵਾਲਾ 47 ਸਾਲਾ ਡਰਾਈਵਰ ਬਲਵਾਨ ਸਿੰਘ ਅਤੇ ਬਿਹਾਰ ਦੇ ਪੱਛਮੀ ਚੰਪਾਰਨ ਦਾ ਰਹਿਣ ਵਾਲਾ ਵਿਪਨ ਮੁਖੀਆ ਭੀਰਗਾਂਗ ਵੀ ਸ਼ਾਮਲ ਹੈ।
Total Views: 185 ,
Real Estate



















