1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ

ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ‘ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ। NHAI ਨੂੰ ਕੇਂਦਰ ਨੇ ਮਨਜ਼ੂਰੀ ਦਿੱਤੀ ਹੈ।ਹਰਿਆਣਾ ਦੇ ਕਈ ਹਾਈਵੇਅ, ਐਕਸਪ੍ਰੈੱਸਵੇਅ, ਕੇ.ਐੱਮ.ਪੀ., ਨਾਰਨੌਲ-ਚੰਡੀਗੜ੍ਹ ਐਕਸਪ੍ਰੈੱਸਵੇਅ, ਖੇੜਕੀ ਦੌਲਾ ਟੋਲ ਪਲਾਜ਼ਾ, ਦਿੱਲੀ-ਪਟਿਆਲਾ ਹਾਈਵੇਅ ‘ਤੇ ਖਟਕੜ ਟੋਲ ਪਲਾਜ਼ਾ, ਜੀਂਦ-ਗੋਹਾਣਾ-ਸੋਨੀਪਤ ਹਾਈਵੇ ‘ਤੇ ਲੁਦਾਣਾ ਟੋਲ ਪਲਾਜ਼ਾ, ਗੁੜਗਾਓਂ-ਸੋਹਨਾ ਹਾਈਵੇਅ ‘ਤੇ ਘਮਦੋਜ ਟੋਲ ਦੇ ਟੋਲ ਪਲਾਜ਼ਾ, ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਹਿਲਾਲਪੁਰ ਟੋਲ ਪਲਾਜ਼ਾ, ਹਿਸਾਰ-ਚੰਡੀਗੜ੍ਹ ਹਾਈਵੇ-152 ਸਮੇਤ ਸਾਰੇ ਹਾਈਵੇਅ ‘ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇ।

Total Views: 393 ,
Real Estate