ਮੇਰੇ ਪਿਤਾ ਨੂੰ ਖਾਣੇ ਚ ਜ਼ਹਿਰ ਦਿੱਤਾ ਗਿਆ – ਉਮਰ ਅੰਸਾਰੀ

ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ‘ਤੇ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਦਾ ਕਹਿਣਾ ਹੈ, ”ਮੈਨੂੰ ਪ੍ਰਸ਼ਾਸਨ ਵਲੋਂ ਕੁਝ ਨਹੀਂ ਦੱਸਿਆ ਗਿਆ, ਮੈਨੂੰ ਮੀਡੀਆ ਰਾਹੀਂ ਇਸ ਬਾਰੇ ਪਤਾ ਲੱਗਾ… ਪਰ ਹੁਣ ਸਾਰੀ ਕੌਮ ਨੂੰ ਸਭ ਕੁਝ ਪਤਾ ਹੈ… ਦੋ ਦਿਨ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਣ ਆਇਆ ਸੀ, ਪਰ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ… ਅਸੀਂ ਪਹਿਲਾਂ ਵੀ ਕਿਹਾ ਸੀ ਅਤੇ 19 ਮਾਰਚ ਨੂੰ ਧੀਮਾ ਜ਼ਹਿਰ ਦੇਣ ਦੇ ਇਲਜ਼ਾਮ ਬਾਰੇ ਅੱਜ ਵੀ ਅਸੀਂ ਇਹੀ ਕਹਾਂਗੇ ਕਿ ਉਨ੍ਹਾਂ ਨੂੰ ਰਾਤ ਦੇ ਖਾਣੇ ਵਿਚ ਜ਼ਹਿਰ ਦਿੱਤਾ ਗਿਆ ਸੀ। ਅਸੀਂ ਨਿਆਂਪਾਲਿਕਾ ਵਿਚ ਜਾਵਾਂਗੇ, ਸਾਨੂੰ ਇਸ ਵਿੱਚ ਪੂਰਾ ਭਰੋਸਾ ਹੈ…”।

Total Views: 177 ,
Real Estate