ਕੰਗਣਾ ਖਿਲਾਫ਼ ਵਿਵਾਦਿਤ ਪੋਸਟ ਕਰਨ ਵਾਲੀ ਕਾਂਗਰਸੀ ਨੇਤਾ ਦੀ ਕੱਟੀ ਟਿਕਟ

ਸੁਪ੍ਰੀਆ ਸ਼੍ਰੀਨੇਤ ਜੋ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਦੇ ਖਿਲਾਫ ਅਭਿਨੇਤਰੀ ਤੇ ਇਤਰਾਜ਼ਯੋਗ ਪੋਸਟ ਕਾਰਨ ਸੁਰਖੀਆਂ ‘ਚ ਆਈ ਸੀ ਨੂੰ ਲੋਕ ਸਭਾ ਚੋਣਾਂ 2024 ਲਈ ਟਿਕਟ ਨਹੀਂ ਦਿੱਤੀ ਗਈ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੁਪ੍ਰਿਆ ਨੂੰ ਉੱਤਰ ਪ੍ਰਦੇਸ਼ ਦੀ ਮਹਾਰਾਜਗੰਜ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਉਹ ਭਾਜਪਾ ਦੇ ਪੰਕਜ ਚੌਧਰੀ ਤੋਂ ਹਾਰ ਗਈ ਸੀ। ਇਸ ਵਾਰ ਕਾਂਗਰਸ ਨੇ ਸੁਪ੍ਰਿਆ ਦੀ ਥਾਂ ਵਰਿੰਦਰ ਚੌਧਰੀ ਨੂੰ ਟਿਕਟ ਦਿੱਤੀ ਹੈ। ਖਬਰਾਂ ਮੁਤਾਬਕ ਪਾਰਟੀ ਨੇ ਸੁਪ੍ਰਿਆ ਨੂੰ ਸੋਸ਼ਲ ਮੀਡੀਆ ਨੂੰ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਦੇਣ ਲਈ ਕਿਹਾ ਹੈ। ਹਾਲਾਂਕਿ ਟਿਕਟ ਨਾ ਮਿਲਣ ਤੋਂ ਬਾਅਦ ਸੁਪ੍ਰਿਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਉਹ ਖੁਦ ਚੋਣ ਨਹੀਂ ਲੜਨਾ ਚਾਹੁੰਦੀ। ਉਸ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਹੈਡ ਵਜੋਂ ਆਪਣੀ ਨੌਕਰੀ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ। ਮੈਂ ਪਾਰਟੀ ਨੂੰ ਕਿਹਾ ਸੀ ਕਿ ਮੈਨੂੰ ਚੋਣਾਂ ਵਿੱਚ ਨਾ ਉਤਾਰਿਆ ਜਾਵੇ।”

Total Views: 169 ,
Real Estate