ਪਾਰਟੀ ਨੇ ਨਹੀਂ ਦਿੱਤੀ ਟਿਕਟ ਤਾਂ ਸਾਂਸਦ ਨੇ ਖਾ ਲਿਆ ਜ਼ਹਿਰ!

ਇੱਕ ਮੌਜੂਦਾ ਸਾਂਸਦ ਨੇ ਟਿਕਟ ਨਾ ਮਿਲਣ ਕਰਕੇ ਜ਼ਹਿਰ ਖਾਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।ਤਾਮਿਲਨਾਡੂ ਦੇ ਝਰੋੜ ਤੋਂ ਸੰਸਦ ਮੈਂਬਰ ਏ ਗਣੇਸ਼ਮੂਰਤੀ (A. Ganeshamurthi) ਨੇ ਜ਼ਹਿਰ ਖਾ ਲਿਆ ਤੇ ਉਹ ਆਪਣੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਕਿਹਾ ਜਾ ਰਿਹਾ ਹੈ ਕਿ ਗਣੇਸ਼ਮੂਰਕੀ ਨੇ ਕੀਟਨਾਸ਼ਕ ਖਾਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ।ਲੀਡਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡੀਐਮਕੇ (DMK) ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ ਤੇ ਇਸ ਕਰਕੇ ਉਨ੍ਹਾਂ ਨੇ ਜ਼ਹਿਰ ਖਾ ਲਿਆ।

Total Views: 674 ,
Real Estate