ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਇਕ ਦਰਦਨਾਕ ਕਾਰ ਹਾਦਸੇ ਵਿਚ 24 ਸਾਲਾ ਭਾਰਤੀ ਪੇਸ਼ੇਵਰ ਲੜਕੀ ਦੀ ਮੌਤ ਹੋ ਗਈ। ਪੀੜਤ ਦੀ ਪਛਾਣ ਅਰਸ਼ੀਆ ਜੋਸ਼ੀ ਵਜੋਂ ਦੱਸੀ ਗਈ ਹੈ। ਨਿਊ ਯਾਰਕ ਵਿਚ ਭਾਰਤ ਦੇ ਕੌਂਸੁਲੇਟ ਜਨਰਲ ਨੇ ਕਿਹਾ ਕਿ ਕਾਰ ਹਾਦਸਾ 21 ਮਾਰਚ ਨੂੰ ਹੋਇਆ ਸੀ। ਜੋਸ਼ੀ ਨੇ ਆਪਣੀ ਗ੍ਰੈਜੂਏਸ਼ਨ ਪਿਛਲੇ ਸਾਲ ਪੂਰੀ ਕੀਤੀ ਸੀ। ਵਾਲੰਟੀਅਰ ਅਧਾਰਿਤ ਗੈਰ-ਮੁਨਾਫ਼ਾ ਜਥੇੇਬੰਦੀ ‘ਟੀਮ ਏਡ’ ਵੱਲੋਂ ਜੋਸ਼ੀ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਨੂੰ ਦਿੱਲੀ ਭੇਜਣ ਵਿਚ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। -ਪੀਟੀਆਈ
Total Views: 612 ,
Real Estate






















