ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ 4 ਦਿਨਾਂ ‘ਚ ਮ.ਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 21

ਪੰਜਾਬ ਵਿਚ ਪਿਛਲੇ 4 ਦਿਨਾਂ ਵਿਚ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਸੰਗਰੂਰ ‘ਚ 19 ਲੋਕਾਂ ਦੀ ਜਾਨ ਗਈ ਹੈ। ਮੰਗਲਵਾਰ ਰਾਤ ਤੋਂ ਸ਼ੁਰੂ ਹੋਇਆ ਮੌਤਾਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। 23 ਦੇ ਆਸ-ਪਾਸ ਲੋਕ ਅਜੇ ਵੀ ਸੰਗਰੂਰ ਤੇ ਪਟਿਆਲਾ ਦੇ ਹਸਪਤਾਲਾਂ ਵਿਚ ਭਰਤੀ ਹੈ।23 ਮਾਰਚ ਨੂੰ 4 ਹੋਰ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚ ਗੁੱਜਰਾਂ ਪਿੰਡ ਦਾ ਨਿਮਰਲ ਸਿੰਘ ਤੇ ਸੁਨਾਮ ਦੀ ਰਵੀਦਾਸਪੁਰਾ ਟਿੱਬਾ ਬਸਤੀ ਦੇ ਸੁਖਦੇਵ ਸਿੰਘ ਤੇ ਬਿੱਟੂ ਸ਼ਾਮਲ ਹਨ। ਦਰਜਨਭਰ ਦੇ ਆਸ-ਪਾਸ ਲੋਕ ਅਜੇ ਵੀ ਸੰਗਰੂਰ ਤੇ ਪਟਿਆਲਾ ਵਿਚ ਭਰਤੀ ਹਨ। ਪਹਿਲਾਂ 20 ਮਾਰਚ ਨੂੰ ਗੁੱਜਰਾਂ ਪਿੰਡ ਦੇ ਹੀ ਜਗਜੀਤ ਸਿੰਘ, ਪ੍ਰਗਟ ਸਿੰਘ, ਭੋਲਾ ਸਿੰਘ ਤੇ ਲਾਡੀ ਨੇ ਦਮ ਤੋੜ ਦਿੱਤਾ ਸੀ। 21 ਮਾਰਚ ਨੂੰ ਪਟਿਆਲਾ ਰੈਫਰ ਕੀਤੇ ਗਏ 20 ਲੋਕਾਂ ਵਿਚੋਂ 3 ਦੀ ਜਾਨ ਚਲੀ ਗਈ। ਇਨ੍ਹਾਂ ਵਿਚ 28 ਸਾਲ ਦਾ ਗੁਰਸੇਵਕ ਸਿੰਘ ਉਪਲੀ ਪਿੰਡ ਦਾ ਰਹਿਣ ਵਾਲਾ ਸੀ ਜਦੋਂ ਕਿ ਕੁਲਦੀਪ ਸਿੰਘ ਤੇ ਕ੍ਰਿਪਾਲ ਸਿੰਘ ਢੰਡੋਲੀ ਖੁਰਦ ਦੇ ਸਨ। 22 ਮਾਰਚ ਨੂੰ 10 ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਗੁੱਜਰਾਂ ਪਿੰਡ ਦੇ ਜਰਨੈਲ ਸਿੰਘ ਤੇ ਹਰਜੀਤ ਸਿੰਘ ਤੋਂ ਇਲਾਵਾ ਸੁਨਾਮ ਦੀ ਟਿੱਬੀ ਰਵੀਦਾਸਪੁਰਾ ਬਸਤੀ ਦੇ ਬੁੱਧ ਸਿੰਘ, ਦਰਸ਼ਨ ਸਿੰਘ ਪੁੱਤਰ ਭੀਮ ਸਿੰਘ ਤੇ ਦਰਸ਼ਨ ਸਿੰਘ ਪੁੱਤਰ ਕਪੂਰ ਸਿੰਘ ਸਨ। ਸੁਨਾਮ ਦੇ ਰਵੀ ਤੇ ਕਰਮਜੀਤ ਸਿੰਘ, ਜਖੇਪਲ ਪਿੰਡ ਦੇ ਗਿਆਨ ਸਿੰਘ, ਲਹਿਲਕਲਾਂ ਦੇ ਲੱਛਾ ਸਿੰਘ ਤੇ ਸਮਾਣਾ ਦੇ ਸਫੀ ਨਾਥ ਨੇ ਵੀ ਸ਼ੁੱਕਰਵਾਰ ਨੂੰ ਦਮ ਤੋੜ ਦਿੱਤਾ।

Total Views: 173 ,
Real Estate