ਕਰਨਾਟਕ ‘ਚ ਸਰਕਾਰ ਜ਼ਿਆਦਾ ਚੜ੍ਹਾਵਾ ਲੈਣ ਵਾਲੇ ਮੰਦਰਾਂ ਤੋਂ ਟੈਕਸ ਵਸੂਲਣ ਦੀ ਤਿਆਰੀ ਕਰ ਰਹੀ ਹੈ। ਬੈਂਗਲੁਰੂ ਦੇ ਮੱਲੇਸ਼ਵਰਮ ਗੰਗਾ ਮਾਂ ਮੰਦਿਰ ਦੇ ਮੈਨੇਜਰ ਰਾਮਚੰਦਰਨ ਇਸ ਤੋਂ ਖੁਸ਼ ਨਹੀਂ ਹਨ। ਰੋਜ਼ਾਨਾ ਮੰਦਰ ‘ਚ ਦਰਸ਼ਨਾਂ ਲਈ ਆਉਣ ਵਾਲੇ ਉੱਤਮ ਕੁਮਾਰ ਨੂੰ ਵੀ ਸਰਕਾਰ ਦਾ ਇਹ ਫੈਸਲਾ ਪਸੰਦ ਨਹੀਂ ਆਇਆ। ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਸਰਕਾਰ ਪੇਸ਼ਕਸ਼ ਕੀਤੀ ਰਾਸ਼ੀ ਤੋਂ ਟੈਕਸ ਲੈ ਲਵੇਗੀ ਤਾਂ ਮੰਦਰ ਦਾ ਕੰਮ ਕਿਵੇਂ ਚੱਲੇਗਾ।29 ਫ਼ਰਵਰੀ 2024 ਨੂੰ ਕਰਨਾਟਕ ਵਿਚ ਹਿੰਦੂ ਰਿਲੀਜੀਅਸ ਐਂਡੋਮੈਂਟਸ ਸੋਧ ਬਿੱਲ 2024 ਪਾਸ ਕੀਤਾ ਗਿਆ ਸੀ। ਇਸ ਨੂੰ ਰਾਜਪਾਲ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਬਿੱਲ ਮੁਤਾਬਕ ਸਰਕਾਰ ਸੂਬੇ ਦੇ ਮੁਜ਼ਰਾਈ ਵਿਭਾਗ ਅਧੀਨ ਆਉਂਦੇ ਮੰਦਰਾਂ ਤੋਂ 10 ਫੀਸਦੀ ਟੈਕਸ ਵਸੂਲ ਕਰੇਗੀ, ਜਿਨ੍ਹਾਂ ਦੀ ਆਮਦਨ 1 ਕਰੋੜ ਰੁਪਏ ਤੋਂ ਵੱਧ ਹੈ। ਮੰਦਰ ਦੇ ਪੁਜਾਰੀ ਅਤੇ ਆਮ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
Total Views: 122 ,
Real Estate



















