ਪਿਛਲੇ ਦਿਨੀ ਸ੍ਰ ਸਾਧੂ ਸਿੰਘ ਸੰਘਾ ਦੀ ਭਾਰਤ ਫੇਰੀ ਦੌਰਾਨ, ਲੋਕ ਸਾਹਿਤ ਅਕਾਦਮੀ, ਮੋਗਾ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਤੇ ਐਨ ਆਰ ਆਈਜ਼ ਨੇ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਸਾਹਿਤਕ ਸਮਾਗਮ ਰਚਿਆ। ਜਿਸ ਵਿੱਚ ਲਿਖਾਰੀ ਸਭਾ, ਮਹਿੰਦਰ ਸਾਥੀ ਯਾਦਗਾਰੀ ਮੰਚ, ਲੋਹਮਣੀ ਅਦਾਰਿਆਂ ਨਾਲ ਸਬੰਧਿਤ ਅਹੁਦੇਦਾਰ ਅਤੇ ਹੋਰ ਸਾਹਿਤਕਾਰ ਸ਼ਾਮਲ ਹੋਏ। ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇ ਐਲ ਗਰਗ, ਬਲਦੇਵ ਸੜਕਨਾਮਾ, ਗੁਰਬਚਨ ਸਿੰਘ ਚਿੰਤਕ (ਕੈਨੇਡਾ), ਸਾਧੂ ਸਿੰਘ ਸੰਘਾ (ਯੂ ਐਸ ਏ), ਬਲਦੇਵ ਸਿੰਘ ਬੁੱਧ ਸਿੰਘ ਵਾਲਾ (ਹਾਂਗਕਾਂਗ), ਡਾ. ਸੁਰਜੀਤ ਬਰਾੜ ਤੇ ਗੁਰਚਰਨ ਸਿੰਘ ਸੰਘਾ ਸ਼ਾਮਲ ਸਨ। ਮੰਚ ਦਾ ਸੰਚਾਲਨ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਇਆ। ਸਾਹਿਤਕ ਸਮਾਗਮ ਦਾ ਅਰੰਭ ਦਰਸ਼ਨ ਸੰਘਾ ਦੋਸਾਂਝ ਦੇ ਗੀਤ ਅਤੇ ਰਣਜੀਤ ਸਰਾਂਵਾਲੀ ਦੀ ਰਚਨਾ ਨਾਲ ਹੋਇਆ। ਡਾ ਸੁਰਜੀਤ ਬਰਾੜ ਨੇ ਸਾਧੂ ਸਿੰਘ ਸੰਘਾ (ਯੂ ਐਸ ਏ) ੇ ਦੇ ਨਾਵਲ ‘ਗਰੀਨ ਕਾਰਡ’ ਸਬੰਧੀ ਅਲੋਚਨਾਤਮਿਕ ਪੇਪਰ ਪੜ੍ਹਿਆ। ਜਿਸ ਰਾਹੀਂ ਪਰਵਾਸੀਆਂ ਦ ੇ ਜੀਵਨ ਬਾਰੇ ਅਲੋਚਨਾਤਮਿਕ ਵਿਚਾਰ ਪੇਸ਼ ਕਰਦਿਆਂ ਸਾਰੇ ਪੱਖਾਂ ਤੇ ਝਾਤ ਪੁਆਈ। ਪਰਵਾਸ ਦੇ ਕਾਰਨ ਅਤੇ ਗੈਰ-ਕਾਨੂੰਨੀ ਪਰਵਾਸੀਆਂ ਦੀਆਂ ਮੁਸ਼ਕਲਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਹੋਈ। ਕੇ ਐਲ ਗਰਗ ਨੇ ਕਿਹਾ ਕਿ ਚੇਤਨਤਾ ਰੱਖਣ ਵਾਲੇ ਲੇਖਕਾਂ ਨੂੰ ਵਧ ਰਹੇ ਪਰਵਾਸ ਬਾਰੇ ਸੋਚਣ ਦੀ ਲੋੜ ਹੈ। ਬਲਦੇਵ ਸੜਕਨਾਮਾ ਨੇ ਕਿਹਾ ਕਿ ਪਰਵਾਸ ਤੋਂ ਗਰੀਨ ਕਾਰਡ ਹਾਸਲ ਕਰਨ ਤੱਕ ਦਾ ਸਫ਼ਰ ਬੜਾ ਪੇਚੀਦਾ ਤੇ ਜੋਖਮ ਭਰਭੂਰ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਗਰੀਨ ਕਾਰਡ ਪਰਾਪਤ ਕਰ ਲੈਂਦੇ ਹਨ, ਉਹ ਨਵੇਂ ਗੈਰਕਨੂੰਨੀ ਪਰਵਾਸੀਆਂ ਦੀ ਮੱਦਦ ਦੇ ਨਾਲ ਨਾਲ ਕਈ ਵਾਰ ਸੋਸ਼ਨ ਵੀ ਕਰਦੇ ਹਨ।ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਗੈਰਕਾਨੂੰਨੀ ਢੰਗ ਨਾਲ ਨੌਜਵਾਨਾ ਨੂੰ ਵਿਦੇਸ਼ ਭੇਜਣ ਵਾਲੇ ਏਜ ੰਟਾਂ ਵਿਰੁਧ ਸਖਤ ਕਾਰਵਾਈ ਦੀ ਲੋੜ ਹੈ। ਗੁਰਮੀਤ ਕੰਡਿਆਲਵੀ ਨੇ ਕਿਹਾ ਕਿ ਵਧ ਰਿਹਾ ਪਰਵਾਸ ਚਿੰਤਾ ਦਾ ਵਿਸ਼ਾ ਹੈ, ਇਸ ੳ ੁੱਪਰ ਚਰਚਾ ਕਰਵਾਈ ਜਾਣੀ ਚਾਹੀਦੀ ਹੈ। ਗੁਰਚਰਨ ਸਿੰਘ ਸੰਘਾ ਨੇ ਕਿਹਾ ਕਿ ਕੇਂਦਰੀ ਅਤੇ ਰਾਜ ਸਰਕਾਰਾਂ ਵੱਲੋਂ ਰੋਜਗਾਰ ਲਈ ਠੋਸ ਪਰਬੰਧ ਨਾ ਕਰਨ ਕਰਕੇ ਨੌਜਵਾਨ ਵਰਗ ਵਿਦੇਸ਼ਾਂ ਵੱਲ ਭੱਜ ਰਿਹਾ। ਅਸੋਕ ਚਟਾਨੀ ਨੇ ਸੰਬੋਧਨ ਕਰਦਿਆਂ ਕਿਹਾ ਪਰਵਾਸ ਗੰਭੀਰ ਮੁੱਦਾ ਹੈ, ਇਸ ਬਾਰ ੇ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ।
ਸਾਧੂ ਸਿੰਘ ਸੰਘਾ (ਯੂ ਐਸ ਏ) ਨੇ ਲੇਖ ਕਾਂ ਦੇ ਰੂਬ-ਰੂ ਹੁੰਦਿਆਂ ਨਾਵਲ ਗਰੀਨ ਕਾਰਡ ਦੇ ਲਿਖਣ ਦੇ ਮੁੱਖ ਕਾਰਨ ਬਾਰੇ ਦੱਸਦਿਆਂ ਕਿਹਾ ਕਿ ਰੋਟੀ ਰੋਜੀ ਲਈ, ਆਪਣਾ ਦੇਸ ਛੱਡ ਕੇ, ਏਜ ੰਟਾਂ ਰਾਹੀਂ ਗੈਰਕਾਨੂਨੀ ਢੰਗ ਤਰੀਕਿਆਂ ਨਾਲ ਪਰਦੇਸਾਂ ਵਿੱਚ ਜਾ ਕੇ ਜਾਨ ਹੂਲਵੀਆਂ ਹਾਲਤਾਂ ਦਾ ਸਿਰੜ ਤਰੀਕੇ ਨਾਲ ਸਾਹਮਣਾ ਕਰਨ ਵਾਲੇ ਕਿਰਤੀਆਂ/ ਨੌਜਵਾਨਾਂ ਤੋਂ ਪਰੇਰਨਾ ਮਿਲੀ। ਉਨ੍ਹਾਂ ਵਿਦੇਸ਼ਾਂ ਵਿੱਚ ਭੇਜ ੇ ਜਾ ਰਹੇ ਨੌਜਵਾਨਾਂ ਦੀ ਜਿੰਦਗੀ ਅਤੇ ਵਿਦੇਸ਼ ਵਿੱਚ ਆਪਣੇ ਤਜਰਬੇ ਨੂੰ ਲਿਖ ਕੇ ਵਿਦੇਸ਼ ਜਾਣ ਵਾਲਿਆਂ ਨੂੰ ਸੁਚੇਤ ਕਰਨ ਦਾ ਜ਼ਤਨ ਕੀਤਾ। ਇਸ ਦ ੌਰਾਨ ਬਲਦੇਵ ਸਿੰਘ ਬੁੱਧ ਸਿੰਘ ਵਾਲਾ (ਹਾਂਗਕਾਂਗ) ਦਾ ਨਾਵਲ ‘ਜੰਗੀ ਕੈਦੀ’ ਵੀ ਲੋਕ ਅਰਪਣ ਕੀਤਾ ਗਿਆ। 1965 ਅਤੇ 1971 ਹਿੰਦ-ਪਾਕ ਜੰਗਾਂ ਦੌਰਾਨ ਜਿਹੜੇ ਫੋਜੀ ਵੀਰ ਦੁਸ਼ਮਣ ਦੇ ਘੇਰੇ ਵਿੱਚ ਆ ਗਏ ਅਤੇ ਪਾਕਿਸਤਾਨ ਦੀਆਂ ਜੇਲ਼ਾਂ ਵਿੱਚ ਤਸੀਹੇ ਝਲਦੇ ਰਹੇ, ਉਨ੍ਹਾਂ ਦੀ ਦਾਸਤਾਨ ਪੇਸ਼ ਕਰਨ ਦਾ ਯਤਨ ਕੀਤਾ। ਇਸ ਮੌਕੇ ਜਸਪਾਲ ਸਿੰਘ ਧਾਲੀਵਾਲ (ਯੂ ਐਸ ਏ), ਕਰਨਲ ਬਾਬੂ ਸਿੰਘ, ਪਰਮਜੀਤ ਸਿੰਘ ਚੂਹੜਚੱਕ, ਅਮਰ ਸੂਫੀ, ਰਣਜੀਤ ਸਿੰਘ ਗਿੱਲ (ਯੂ ਐਸ ਏ), ਨਿਰਮਲ ਗਿੱਲ ਧਨੌਲਾ (ਯੂ ਐਸ ਏ), ਗੁਰਦ ੇਵ ਬਰਾੜ (ਯੂ ਐਸ਼ ਏ), ਲਾਲ ਸਿੰਘ ਸੁਲਹਾਣੀ, ਨਵਨੀਤ ਸਿੰਘ ਸੇਖਾ, ਮਾਸਟਰ ਪਰੇਮ ਕੁਮਾਰ, ਕਰਮਜੀਤ ਕੌਰ ਲੰਢੇਕੇ (ਲੋਹਮਣੀ), ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਜੰਗੀਰ ਸਿੰਘ ਖੋਖਰ, ਹਰਭਜਨ ਸਿੰਘ ਧਨੌਲਾ, ਗੁਰਚਰਨ ਸਿੰਘ, ਅਤਰ ਸਿੰਘਾਵਾਲਾ, ਰਛਪਾਲ ਸਿੰਘ ਬੁੱਧ ਸਿੰਘ ਵਾਲਾ, ਦਿਲਬਾਗ ਸਿੰਘ ਤੇ ਇਕਬਾਲ ਸਿੰਘ ਬੁੱਕਣਵਾਲਾ, ਇਕਬਾਲ ਸਿੰਘ, ਦਲਜੀਤ ਸਿੰਘ ਗਿੱਲ (ਯੂ ਐਸ ਏ), ਅੰਮਰਿਤਪਾਲ ਕੌਰ ਰਾਮੂਵਾਲਾ, ਪਰਮਜੀਤ ਕੌਰ ਰਾਮੂਵਾਲਾ, ਡਾ ਸਰਬਜੀਤ ਕੌਰ ਬਰਾੜ, ਮੋਹੀ ਅਮਰਜੀਤ, ਹਰਭਜਨ ਸਿੰਘ ਨਾਗਰਾ, ਬਲਜਿੰਦਰ ਸਿੰਘ, ਗੁਰਤੇਜ ਸਿੰਘ, ਗਿਆਨ ਸਿੰਘ ਮੋਗਾ, ਹਰਮੰਦਰ ਸਿੰਘ ਮੋਗਾ, ਸੁਖਦੇਵ ਸਿੰਘ ਮਾਸਟਰ ਆਤਮਾ ਸਿੰਘ ਚੜਿੱਕ, ਸੋਨੀ ਮੋਗਾ, ਤਰੁਣ ਮਦਨ, ਕਿਰਨਦੀਪ ਕੌਰ, ਤੇਜ ਕੌਰ ਸੰਘਾ, ਰਛਪਾਲ ਸਿੰਘ ਚੰਨੂਵਾਲਾ, ਹਰਦੇਵ ਸਿੰਘ ਦੋਸਾਂਝ, ਜਸਬੀਰ ਸਿੰਘ ਦੋਸਾਂਝ, ਤੇਜਾ ਸਿੰਘ ਦੋਸਾਂਝ, ਸਾਧੂ ਸਿੰਘ ਦੋਸਾਂਝ, ਗੁਰਮੀਤ ਸਿੰਘ ਦੋਸਾਂਝ, ਮਾਸਟਰ ਸੱਤਪਾਲ ਦੋਸਾਂਝ, ਮਾਸਟਰ ਗੁਰਨਾਮ ਸਿੰਘ, ਗੁਰਦ ੇਵ ਸਿੰਘ ਬਰਾੜ ਅਤੇ ਹੋਰ ਸਾਥੀ ਸ਼ਾਮਲ ਸਨ।
ਸਾਧੂ ਸਿੰਘ ਸੰਘਾ ਦਾ ਨਾਵਲ ‘ਗਰੀਨ ਕਾਰਡ’ ਲੋਕ ਅਰਪਣ
Total Views: 663 ,
Real Estate



















