ਗਜਨੀ ਫਿਲਮ ਵਾਲਾ ‘ਭੁਲੱਕੜ’ ਲੋਕਾਂ ਨੂੰ ਯਾਦ ਕਰਵਾ ਰਿਹਾ ਵੋਟ ਪਾਉਣੀ

ਲੋਕ ਸਭਾ ਚੋਣਾਂ ’ਚ ਸ਼ਤ–ਪ੍ਰਤੀਸ਼ਤ ਪੋਲਿੰਗ ਯਕੀਨੀ ਬਣਾਉਣ ਦਾ ਟੀਚਾ ਹਾਸਲ ਕਰਨ ਲਈ ਸੰਗਰੂਰ ਜ਼ਿਲ੍ਹੇ ਦੇ ਚੋਣ ਅਧਿਕਾਰੀ ਨੇ ਆਮਿਰ ਖ਼ਾਨ ਦੀ ਫ਼ਿਲਮ ‘ਗਜਨੀ’ ਦਾ ਵੀ ਸਹਾਰਾ ਲਿਆ। ਇਸ ਫ਼ਿਲਮ ਦਾ ਇੱਕ ਵੱਡਾ ਪੋਸਟਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਗਜਨੀ ਆਖਦਾ ਹੈ ਕਿ ਇਸ ਵਾਰ ਉਹ ਵੋਟ ਪਾਉਣੀ ਨਹੀਂ ਭੁੱਲੇਗਾ। ਫ਼ਿਲਮ ‘ਗਜਨੀ’ ਵਿੱਚ ਮੁੱਖ ਅਦਾਕਾਰ ਆਮਿਰ ਖ਼ਾਨ ਥੋੜ੍ਹੇ ਜਿਹੇ ਸਮੇਂ ਲਈ ਆਪਣੀ ਯਾਦਦਾਸ਼ਤ ਗੁਆ ਬੈਠਦਾ ਹੈ; ਇਸੇ ਲਈ ਉਹ ਆਪਣੇ ਸਰੀਰ ਉੱਤੇ ਟੈਟੂ ਖੁਣਵਾ ਲੈਂਦਾ ਹੈ ਕਿ ਕਿਤੇ ਉਹ ਆਪਣੀ ਜ਼ਿੰਦਗੀ ਦੇ ਮੁੱਖ ਟੀਚੇ ਨੂੰ ਕਿਤੇ ਭੁਲਾ ਨਾ ਦੇਵੇ। ਪੋਸਟਰ ਵਿੱਚ ਪੰਜਾਬੀ ਵਿੱਚ ਵੱਡਾ ਕਰ ਕੇ ਲਿਖਿਆ ਗਿਆ ਹੈ ਕਿ – ‘ਇਸ ਵਾਰ ਵੋਟ ਪਾਉਣੀ ਨਹੀਂ ਭੁੱਲਾਂਗਾ।’

Total Views: 348 ,
Real Estate