ਮੋਦੀ ਨੂੰ ਕੈਪਟਨ ਦੀ ਗੈਰ-ਹਾਜਰੀ ਚੰਗੀ ਨਹੀਂ ਲੱਗੀ !

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਠੂਆ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਉੱਪ–ਰਾਸ਼ਟਰਪਤੀ ਦਾ ਅਪਮਾਨ ਕੀਤਾ ਹੈ। ਮੋਦੀ ਨੇ ਕਿਹਾ ਕਿ ਉੱਪ–ਰਾਸ਼ਟਰਪਤੀ ਕੱਲ੍ਹ ਸਨਿੱਚਰਵਾਰ ਨੂੰ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਪੁੱਜੇ ਸਨ; ਜਿੱਥੇ ਉਨ੍ਹਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਡਾਕ–ਟਿਕਟ ਤੇ ਸਿੱਕਾ ਜਾਰੀ ਕੀਤਾ। ‘ਇਸ ਸਰਕਾਰੀ ਸਮਾਰੋਹ ਵਿੱਚ ਕੈਪਟਨ ਜਾਣ–ਬੁੱਝ ਕੇ ਨਹੀਂ ਗਏ ਕਿਉਂਕਿ ਉਹ ਤਦ ਕਾਂਗਰਸ ਦੀ ਪਰਿਵਾਰ–ਭਗਤੀ ਵਿੱਚ ਰੁੱਝੇ ਹੋਏ ਸਨ।’ਕੈਪਟਨ ਅਮਰਿੰਦਰ ਸਿੰਘ ਉੱਪ–ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ ਸਨ। ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਮੌਜੂਦ ਰਹੇ ਸਨ। ਮੋਦੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਹਾਈ ਕਮਾਂਡ ਜਾਣਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਉੱਤੇ ਆਪਣਾ ਦਬਾਅ ਬਣਾਇਆ ਹੋਇਆ ਹੈ। ਮੋਦੀ ਨੇ ਕਿਹਾ,‘ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਸਾਲਾਂ ਤੋਂ ਜਾਣਦਾ ਹਾਂ, ਉਨ੍ਹਾਂ ਉੱਤੇ ਦਬਾਅ ਬਣਾਇਆ ਗਿਆ ਹੈ, ਉਹ ਇਸੇ ਕਰਕੇ ਉੱਪ–ਰਾਸ਼ਟਰਪਤੀ ਦੇ ਸਮਾਰੋਹ ਵਿੱਚ ਨਹੀਂ ਗਏ। ਮੈਂ ਪਹਿਲਾਂ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼–ਭਗਤੀ ਉੱਤੇ ਸ਼ੱਕ ਨਹੀਂ ਕੀਤਾ।’

Total Views: 475 ,
Real Estate