ਸ਼ਿਲੌਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਆਈਈਡੀ ਨਾਲ ਕੀਤੇ ਧਮਾਕੇ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਧਮਾਕਾ ਸ਼ਨਿੱਚਰਵਾਰ ਰਾਤ ਸਾਢੇ ਦਸ ਵਜੇ ਦੇ ਕਰੀਬ ਹੋਇਆ। ਈਸਟ ਖਾਸੀ ਹਿੱਲਜ਼ ਦੇ ਡੀਐੱਸਪੀ ਰਿਤੂਰਾਜ ਰਵੀ ਨੇ ਕਿਹਾ, ‘‘ਸਿੰਡੀਕੇਟ ਬੱਸ ਸਟੈਂਡ ਨਜ਼ਦੀਕ ਰਾਤ ਸਾਢੇ ਦਸ ਵਜੇ ਦੇ ਕਰੀਬ ਧਮਾਕਾ ਹੋਇਆ। ਇਹ ਧਮਾਕਾ ਇਕ ਟੀਨ ਦੇ ਡੱਬੇ ਵਿਚ ਕੀਤਾ ਗਿਆ।’’ ਧਮਾਕੇ ਨਾਲ ਨੇੜਲੀਆਂ ਖਿੜਕੀਆਂ ਦੇ ਸ਼ੀਸ਼ੇ ਤਿੜਕ ਗਏ। ਪੰਜਾਬੀ ਲੇਨ ਵਿਚ ਰਹਿੰਦੇ ਲੋਕਾਂ ਤੇ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨੇ ਇਲਾਕੇ ਦੀਆਂ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ।
Total Views: 134 ,
Real Estate



















