50 ਦਿਨਾਂ ਦੀ ਪੈਰੋਲ ਹੋਈ ਖ਼ਤਮ ਹੋਣ ਮਗਰੋਂ ਮੁੜ ਸੁਨਾਰੀਆ ਜੇਲ ਪਹੁੰਚਿਆ ਡੇਰਾ ਮੁਖੀ,ਪੈਰੋਲ ਤੇ ਹਾਈ ਕੋਰਟ ਹੋ ਚੁੱਕੀ ਹੈ ਸਖਤ

ਸਾਧਵੀ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ਵਿਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਫਿਰ ਜੇਲ੍ਹ ਪਹੁੰਚ ਗਿਆ ਹੈ। 50 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਹੇਠ ਯੂਪੀ ਦੇ ਬਰਨਵਾ ਆਸ਼ਰਮ ਤੋਂ ਸੁਨਾਰੀਆ ਜੇਲ ਵਾਪਸ ਲਿਆਂਦਾ ਗਿਆ ਹੈ। ਜੇਲ ਪ੍ਰਸ਼ਾਸਨ ਨੇ ਡੇਰਾ ਮੁਖੀ ਨੂੰ 19 ਫਰਵਰੀ ਨੂੰ 50 ਦਿਨਾਂ ਦੀ ਪੈਰੋਲ ਦਿਤੀ ਸੀ। ਜਿਸ ਤੋਂ ਬਾਅਦ ਇਸ ਵਾਰ ਹਾਈ ਕੋਰਟ ਨੇ ਸੌਦਾ ਸਾਧ ਦੀ ਪੈਰੋਲ ਨੂੰ ਲੈ ਕੇ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਅਤੇ ਮਾਮਲੇ ਵਿਚ ਸਖ਼ਤ ਰੁਖ਼ ਵੀ ਅਪਣਾਇਆ। ਜੇਲ ਜਾਣ ਤੋਂ ਬਾਅਦ ਡੇਰਾ ਮੁਖੀ ਪਿਛਲੇ ਦੋ ਸਾਲਾਂ ਵਿਚ ਪੈਰੋਲ ਅਤੇ ਫਰਲੋ ਦੇ ਰੂਪ ਵਿਚ ਕੁੱਲ 184 ਦਿਨ ਯਾਨੀ ਕਰੀਬ ਛੇ ਮਹੀਨੇ ਜੇਲ ਤੋਂ ਬਾਹਰ ਰਿਹਾ ਹੈ। ਜੇਕਰ ਇਨ੍ਹਾਂ 184 ਦਿਨਾਂ ‘ਚ ਪਿਛਲੇ 50 ਦਿਨਾਂ ਦੀ ਪੈਰੋਲ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 234 ਦਿਨਾਂ ਦਾ ਬਣਦਾ ਹੈ, ਜੋ ਕਿ ਸੱਤ ਮਹੀਨਿਆਂ ਤੋਂ ਵੱਧ ਹੈ। ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੰਨੀ ਜਲਦੀ ਪੈਰੋਲ ਦੇਣ ‘ਤੇ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਸੀ।

Total Views: 132 ,
Real Estate