ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਐਸਆਈਟੀ ਦਾ ਹਾਈਕੋਰਟ ‘ਚ ਖੁਲਾਸਾ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਹੋਈ ਇੰਟਰਵਿਊ ਬਾਰੇ ਜਾਂਚ ਕਰ ਰਹੀ ਐਸਆਈਟੀ ਨੇ ਖੁਲਾਸਾ ਕੀਤਾ ਕਿ ਇਸ ਇੰਟਰਵਿਊ ਦੇ ਲਈ ਸਿੰਗਨਲ ਐਪ ਦਾ ਇਸਤੇਮਾਲ ਕੀਤਾ ਗਿਆ ਸੀ । ਡੀਜੀਪੀ ( ਮਨੁੱਖੀ ਅਧਿਕਾਰ ) ਪ੍ਰਬੋਧ ਕੁਮਾਰ ਦੀ ਅਗਵਾਈ ਐਸਆਈਟੀ ਨੇ ਹਾਈਕੋਰਟ ‘ਚ ਦੱਸਿਆ ਕਿ ਇਹ ਡਿਵਾਈਸ ਜਲਦੀ ਜ਼ਬਤ ਕਰ ਲਈ ਜਾਵੇਗੀ।
ਐਸਆਈਟੀ ਨੇ ਹਾਈਕੋਰਟ ਨੂੰ ਦੱਸਿਆ ਕਿ ਹਾਲੇ ਤੱਕ ਇਸ ਮਾਮਲੇ ‘ਚ ਇਹ ਸਾਹਮਣੇ ਆਇਆ ਕਿ ਸਿਗਨਲ ਐਪ ਦੇ ਮਾਧਿਅਮ ਰਾਹੀਂ ਹੀ ਇਹ ਇੰਟਰਵਿਊ ਕੀਤੀ ਗਈ ਸੀ । ਹਾਲੇ ਜਾਂਚ ਚੱਲ ਰਹੀ ਹੈ ਅਤੇ ਅਹਿਮ ਗਵਾਹਾਂ ਤੋਂ ਪੁੱਛਗਿੱਛ ਹੋਣੀ ਬਾਕੀ ਹੈ।
ਐਸਆਈਟੀ ਨੇ ਹਾਈਕੋਰਟ ਤੋਂ ਤਿੰਨ ਮਹੀਨਿਆਂ ਦਾ ਹੋਰ ਸਮਾਂ ਮੰਗਿਆ ।
ਸੁਣਵਾਈ ਦੌਰਾਨ ਅਦਾਲਤ ਨੇ ਏਡੀਜੀਪੀ (ਜੇਲ) ਅਰੁਣ ਪਾਲ ਸਿੰਘ ਤੋਂ ਪੁੱਿਛਆ ਕਿ ਪਿਛਲੇ ਇੱਕ ਮਹੀਨੇ ‘ਚ ਜੇਲ੍ਹ ਵਿੱਚੋਂ ਕਿੰਨੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਸਵਾਲ ਵੀ ਕੀਤਾ ਕਿ ਜੇਲ੍ਹ ‘ਚ ਜਿ਼ਆਦਾਤਰ ਸਟਾਫ਼ ਠੇਕੇ ਭਰਤੀ ਤੇ ਹੈ , ਰੈਗੂਲਰ ਭਰਤੀ ਕਦੋਂ ਕੀਤੀ ਜਾਵੇਗੀ।

Total Views: 183 ,
Real Estate