ਬਿਜਨੇਸ ਟਾਈਕੂਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਭਾਂਵੇ 12 ਜੁਲਾਈ ਨੂੰ ਹੋ ਰਿਹਾ ਹੈ ਪਰ ਮੀਡੀਆ ‘ਚ ਉਸਦੀ ਹੁਣ ਹੀ ਪੂਰੀ ਚਰਚਾ ਹੈ। ਉਹ ਰਾਧਿਕਾ ਨਾਲ ਵਿਆਹ ਕਰਵਾ ਰਹੇ ਹਨ, ਰਾਧਿਕਾ, ਸ਼ੈਲਾ ਮਰਚੈਂਟ ਦੀ ਛੋਟੀ ਧੀ ਜੋ , ਐਨਕੋਰ ਹੈਲਥਕੇਅਰ ਦੇ ਬਾਨੀ ਹਨ ।
ਦੁਬਈ ਵਿੱਚ 640 ਦਾ ਵਿਲਾ
ਪਾਮ ਜੁਮੇਰਾਹ ਦੁਬਈ ਸਭ ਤੋਂ ਮਹਿੰਗੀਆਂ ਥਾਵਾਂ ਵਿੱਚੋਂ ਇੱਕ ਹੈ। ਅਨੰਤ ਅੰਬਾਨੀ ਨੇ ਕੁਝ ਸਮਾਂ ਪਹਿਲਾਂ ਹੀ ਇੱਥੇ ਆਲੀਸ਼ਾਨ ਵਿਲਾ ਖਰੀਦਿਆ ਹੈ। ਜਿਸਦੀ ਕੀਮਤ 640 ਕਰੋੜ ਰੁਪਏ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਦੁਬਈ ਦੇ ਪਾਮ ਜੁਮੇਰਾਹ ਵਿੱਚ ਕਿਸੇ ਨੇ ਐਨਾ ਵੱਡਾ ਨਿਵੇਸ਼ ਕੀਤਾ ਹੈ।
ਇਸ ਵਿਲਾ ਵਿੱਚ 10 ਬੈਡਰੂਮ , ਇੰਨਡੋਰ ਅਤੇ ਆਊਟਡੋਰ ਸਿਵਮਿੰਗ ਪੂਲ ਹਨ। ਇੱਥੇ ਇੱਕ ਪ੍ਰਾਈਵੇਟ ਸਪਾ ਅਤੇ ਪ੍ਰਾਈਵੇਟ ਬੀਚ ਵੀ ਹੈ। ਇੱਥੇ ਹੀ ਸ਼ਾਹਰੁਖ ਖਾਨ ਅਤੇ ਫੁੱਟਬਾਲ ਸਟਾਰ ਡੇਵਿਡ ਬੈਕਹਮ ਨੇ ਵੀ ਘਰ ਲਿਆ ਹੈ।
ਲੰਦਨ ਦੇ ਸਟਾਕ ਪਾਰਕ ਵਿੱਚ ਵੀ ਅਨੰਤ ਦਾ ਇੱਕ ਆਲੀਸ਼ਾਨ ਬੰਗਲਾ ਹੈ। ਇਹ 300 ਏਕੜ ‘ਚ ਫੈਲਿਆ ਹੋਇਆ ਹੈ, ਜਿਸ ਨੂੰ 2021 ‘ਚ ਉਹਨਾ ਨੇ 592 ਕਰੋੜ ਰੁਪਏ ‘ਚ ਖਰੀਦਿਆ ਸੀ । ਹੁਣ ਇਹ 5 ਸਟਾਰ ਹੋਟਲ ‘ਚ ਬਦਲ ਚੁੱਕਾ ਹੈ। ਇਸ ਹਟੋਲ ਦੇ 49 ਕਮਰੇ ਅਤੇ ਸੂਇਟਸ ਹਨ। ਇੱਕ ਝੀਲ ਅਤੇ ਬ੍ਰਿਜ ਵੀ ਇਸ ਵਿੱਚ ਮੌਜੂਦ ਹੈ।
ਸਵਿਟਰਜ਼ਰਲੈਂਡ ‘ਚ ਮਨਾਉਂਦੇ ਹਨ ਛੁੱਟੀਆਂ , ਇੱਕ ਦਿਨ ਦਾ ਖਰਚ 61 ਲੱਖ ਰੁਪਏ
ਅੰਬਾਨੀ ਪਰਿਵਾਰ ਸਵਿਟਜਰਲੈਂਡ ਦੇ ਰਾਇਲ ਪ੍ਰੈਸੀਡੈਂਸੀਅਲ ਸੂਇਟ ਵਿੱਚ ਆਪਣੀਆਂ ਛੁੱਟੀਆਂ ਮਨਾਉਂਦਾ ਹੈ। ਜਿੱਥੇ ਦਿਨ ਠਹਿਰਣ ਲਈ 61 ਲੱਖ ਰੁਪਏ ਅਦਾ ਕਰਨੇ ਪੈਂਦੇ ਹਨ। ਇਹ ਰਿਜਾਰਟ ਦੁਨੀਆ ਦੇ ਟੌਪ ਰਿਜਾਰਟ ਵਿੱਚੋਂ ਇੱਕ ਹੈ।
ਲਗਜ਼ਰੀ ਘੜੀਆਂ ਦਾ ਸ਼ੌਕੀ ਅੰਬਾਨੀ ਦਾ ਛੋਟਾ ਪੁੱਤ
ਅਨੰਤ ਅੰਬਾਨੀ ਨੂੰ ਲਗਜ਼ਰੀ ਕਾਰਾਂ ਅਤੇ ਘੜੀਆਂ ਦਾ ਬਹੁਤ ਸੌ਼ਂਕ ਹੈ। ਉਸ ਕੋਲ ਪਾਕੇਟ ਫਿਲਿਪ ਗ੍ਰੈਂਡਮਾਸਟਰ 6300ਜੀ -010 ਘੜੀ ਹੈ । ਜਿਸਦੀ ਮਾਰਕੀਟ ਕੀਮਤ 24 ਕਰੋੜ ਰੁਪਏ ਦੱਸੀ ਜਾ ਰਹੀ ਹੈ , ਇਸ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਦੀਆਂ ਦੁਨੀਆ ‘ਚ ਸਿਰਫ਼ 7 ਹੀ ਘੜੀਆਂ ਹਨ।
ਇੱਕ ਹੋਰ ਘੜੀ ਪਾਕੇਟ ਫਿਲਿਪ ਨਾਇਲਸ 5990/1422 ਜੀ , ਜਿਸਦੀ ਕੀਮਤ 12 ਕਰੋੜ ਰੁਪਏ ਹੈ। ਇਸਦੇ ਡਾਇਲ ਅਤੇ ਸਟਰੈਪ ਵਿੱਚ ਕੀਮਤੀ ਪੰਨਾ ਵਰਤਿਆ ਗਿਆ ਹੈ।
ਰਿਚਰਡ ਮਿਲ ਆਰਐਸਐਮ 10 ਘੜੀ ਦੀ ਕੀਮਤ 8 ਕਰੋੜ ਰੁਪਏ ਹੈ। ਇਸ 8ਕੇ ਗੋਲਡ ਅਤੇ ਡਾਇਮੰਡ ਸਜਾਈ ਗਈ ਘੜੀ ਦੀ ਆਪਣੀ ਹੀ ਦਿੱਖ ਹੈ।
ਰਿਚਰਡ ਮਿਲ ਆਰ ਐਸ 056 । ਇਸ ਘੜੀ ਨੂੰ ਨੀਲਮ ਪੱਥਰ ਨਾਲ ਤਿਆਰ ਕੀਤਾ ਗਿਆ ਹੈ। ਜਿਸਦੀ ਮਾਰਕੀਟ ਕੀਮਤ 8 ਕਰੋੜ ਰੁਪਏ ਹੈ।




















