ਜਰਮਨ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਪਾਕਿਸਾਤਨੀ ਮੁੰਡਿਆ ਨਾਲ ਝਗੜੇ ‘ਚ ਮੌਤ

ਗੁਰਦਾਸਪੁਰ ਦੇ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦੀ ਜਰਮਨ ਦੇ ਵਿੱਚ ਝਗੜੇ ਦੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਸਬਾ ਦੋਰਾਗਲਾ ਦੇ ਨਜ਼ਦੀਕੀ ਪਿੰਡ ਹਸਨਪੁਰ ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਗਿਆ। ਮ੍ਰਿਤਕ ਦੇ ਭਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਉਹ ਕੰਮ ਦੇ ਲਈ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਦੇ ਲਈ ਰੁਜ਼ਗਾਰ ਦੇ ਲਈ ਜਰਮਨ ਦੇ ਬਰਲਿਨ ਵਿੱਚ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਜਾਂਦਾ ਤੇ ਝਗੜੇ ਦੇ ਦੌਰਾਨ ਉਸ ਦੀ ਮੌਤ ਹੋ ਗਈ।ਇਸ ਦੀ ਜਾਣਕਾਰੀ ਪਰਿਵਾਰ ਨੂੰ 21 ਫਰਵਰੀ ਨੂੰ ਮ੍ਰਿਤਕ ਦੇ ਦੋਸਤ ਨੇ ਦਿੱਤੀ। ਬਲਜੀਤ ਵਿਆਹਿਆ ਸੀ ਉਸ ਦੇ ਦੋ ਬੱਚੇ ਹਨ।

Total Views: 222 ,
Real Estate