
ਤਿਹਾੜ ਜੇਲ੍ਹ ‘ਚ ਬੰਦ ਹਰਿਆਣਾ ਦਾ ਬਦਨਾਮ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਵਿਆਹ ਕਰਵਾ ਰਿਹਾ ਹੈ। ਦੁਲਹਣ ਹੋਵੇਗੀ ਲੇਡੀ ਡਾਨ ਦੇ ਨਾਮ ਮਸ਼ਹੂਰ ਅਨੁਰਾਧਾ ਚੌਧਰੀ ਇਸ ਦੇ ਲਈ ਦਿੱਲੀ ਦੀ ਦਵਾਰਕਾ ਅਦਾਲਤ ਨੇ ਉਸਨੂੰ ਕਸਟੱਡੀ ਪੈਰੋਲ ਦਿੱਤੀ ਹੈ। ਉਹ , ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ ।
ਉਹ 12 ਮਾਰਚ ਨੂੰ ਜੇਲ੍ਹ ਤੋਂ ਬਾਹਰ ਸ਼ਾਦੀ ਕਰੇਗਾ । ਇਸ ਮਗਰੋਂ 13 ਮਾਰਚ ਨੂੰ ਸੋਨੀਪਤ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ 6 ਘੰਟਿਆਂ ਦੀ ਕਸਟੱਡੀ ਪੈਰੋਲ ਮਿਲੀ ਹੈ।
ਇਸ ਦੌਰਾਨ ਉਹ ਦਿੱਲੀ ਅਤੇ ਹਰਿਆਣਾ ਪੁਲਿਸ ਦੇ ਘੇਰੇ ਵਿੱਚ ਰਹੇਗਾ ।
ਐਡੀਸ਼ਨਲ ਸੈਸ਼ਨ ਜੱਜ ਦੀਪਕ ਵਾਮਨ ਨੇ ਅਧਿਕਾਰੀਆਂ ਨੂੰ 12 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਾਲਾ ਜਠੇੜੀ ਨੂੰ ਵਿਆਹ ਦੇ ਲਈ ਜੇਲ੍ਹ ਵਿੱਚ੍ਹੋ ਹਿਰਾਸਤ ‘ਚ ਲੈਣ ਲਈ ਕਿਹਾ । ਇਸ ਵਿਆਹ ਸਮਾਗਮ ‘ਚ ਦਿੱਲੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਏਗੀ ।
13 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਾਲੇ ਨੂੰ ਆਪਣੇ ਪਿੰਡ ਜਠੇੜੀ ( ਸੋਨੀਪਤ) ਦੀ ਇਜ਼ਾਜਤ ਦਿੱਤੀ ਹੈ।
ਕਾਲਾ ਜਠੇੜੀ ਉਪਰ ਦਿੱਲੀ , ਪੰਜਾਬ , ਹਰਿਆਣਾ ਅਤੇ ਰਾਜਸਥਾਨ ‘ਚ 30 ਤੋਂ ਵੱਧ ਮਾਮਲੇ ਦਰਜ ਹਨ। ਇਹਨਾਂ ਵਿੱਚ ਹੱਤਿਆ, ਫਿਰੌਤੀ , ਹੱਤਿਆ ਦੇ ਯਤਨ ਵਰਗੇ ਸੰਗੀਨ ਮਾਮਲੇ ਦਰਜ ਹਨ। ਉਸਨੂੰ 30 ਜੁਲਾਈ 2021 ਨੂੰ ਸਹਾਰਨਪੁਰ (ਯੂਪੀ) ਤੋਂ ਗ੍ਰਿਫ਼ਤਾਰ ਕੀਤਾ ਸੀ । ਦਿੱਲੀ ਪੁਲਿਸ ਨੇ ਉਸ ਉਪਰ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜਡ ਕਰਾਈਮ ਐਕਟ ( ਮਕੋਕਾ) ਲਗਾਇਆ ਸੀ ।
ਲੰਬੇ ਸਮੇਂ ਤੋਂ ਅਪਰਾਧ ਜਗਤ ਜੁੜਿਆ ਸੰਦੀਪ ਉਰਫ ਕਾਲਾ ਜਠੇੜੀ ਦੀ ਗਿਫ੍ਰ਼ਤਾਰੀ ਤੋਂ ਪਹਿਲਾਂ ਉਸ ਉਪਰ 7 ਲੱਖ ਰੁਪਏ ਦਾ ਇਨਾਮ ਸੀ ।
ਫਰਾਰੀ ਦੌਰਾਨ ਉਸਨੇ ਲਾਰੈਂਸ ਗੈਂਗ ਨੂੰ ਸੰਭਾਲਿਆ ਹੋਇਆ ਸੀ । ਦਿੱਲੀ ਸਮੇਤ 4 ਰਾਜਾਂ ਵਿੱਚ ਇਹ ਗੈਂਗ ਆਪਣੀ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ।
ਲੇਡੀ ਡਾਨ ਅਨੁਰਾਧਾ
ਰਾਜਸਥਾਨ ਦੇ ਸੀਕਰ ਦੀ ਰਹਿਣ ਵਾਲੀ ਅਨੁਰਾਧਾ ਦਾ ਘਰੇਲੂ ਨਾਮ ਮਿੰਟੂ ਹੈ। ਉਹਨੇ ਕੰਪਿਊਟਰ ਐਪਲੀਕੇਸ਼ਨ ਵਿੱਚ ਪੋਸਟ ਗਰੈਜੂਏਟ ਹੈ । ਬਚਪਨ ਵਿੱਚ ਹੀ ਉਸਦੀ ਮਾਂ ਦੀ ਮੌਤ ਹੋ ਜਾਣ ਮਗਰੋਂ ਅਨੁਰਾਧਾ ਉਪਰ ਸਿਰਫ ਬਾਪ ਦਾ ਸਾਇਆ ਸੀ । ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਸਦੇ ਪਿਤਾ ਕਮਾਈ ਲਈ ਬਾਹਰ ਚਲੇ ਗਏ । ਅਨੁਰਾਧਾ ਪੜ੍ਹਾਈ ਵਿੱਚ ਤੇਜ ਸੀ । ਉਸਨੇ ਬੀਬੀਏ ਵਰਗੀ ਪ੍ਰੋਫੈਸ਼ਨਲ
ਡਿਗਰੀ ਲਈ । ਆਮ ਨੌਕਰੀ ਉਸਦੀ ਇੱਛਾ ਨਹੀਂ ਸੀ ।
ਵਿਆਹ ਮਗਰੋਂ ਉੁਸਨੇ ਆਪਣੀ ਪਤੀ ਦੀਪਕ ਮਿੰਜ ਨਾਲ ਮਿਲ ਕੇ ਸ਼ੇਅਰ ਟਰੇਡਿੰਗ ਦਾ ਕੰਮ ਸੁਰੂ ਕੀਤਾ । ਉਹਨਾ ਨੇ ਲੋਕਾਂ ਦੇ ਲੱਖਾਂ ਰੁਪਏ ਟਰੇਡਿੰਗ ‘ਚ ਲਗਵਾ ਦਿੱਤੇ । ਅਚਾਨਕ ਕੰਮ ਫੇਲ ਹੋ ਗਿਆ ਅਤੇ ਉਹ ਕਰੋੜਾਂ ਦੇ ਕਰਜ਼ੇ ਹੇਠ ਆ ਗਈ ।
ਕਰਜ਼ਾ ਉਤਾਰਨ ਲਈ ਉਸਨੇ ਆਪਣੇ ਪਤੀ ਨੂੰ ਛੱਡ ਕੇ ਜੁਰਮ ਦਾ ਰਾਹ ਅਖਤਿਆਰ ਕਰ ਲਿਆ ।
ਕਾਰੋਬਾਰ ‘ਚ ਘਾਟਾ ਪਿਆ ਤਾਂ ਕਰਜਦਾਰਾਂ ਨੇ ਪੈਸੇ ਵਾਪਸ ਮੰਗਣਾ ਸੁਰੂ ਕੀਤਾ ਤਾਂ ਉਹ ਹਿਸ਼ਟਰੀਸ਼ੀਟਰ ਬਲਬੀਰ ਬਾਨੂੜਾ ਦੇ ਰਾਹੀਂ ਖਤਰਨਾਕ ਅਪਰਾਧੀ ਆਨੰਦਪਾਲ ਦੇ ਸੰਪਰਕ ‘ਚ ਆ ਗਈ । ਦੱਸਦੇ ਹਨ ਕਿ ਆਨੰਦਪਾਲ ਦੇ ਠੇਠ ਪਹਿਰਾਵੇ ਨੂੰ ਅਨੁਰਾਧਾ ਨੇ ਹੀ ਬਦਲਿਆ ਸੀ । ਉਸਨੇ ਆਨੰਦਪਾਲ ਨੂੰ ਅੰਗਰੇਜੀ ਵੀ ਸਿਖਾਈ । ਇਸ ਬਦਲੇ ਆਨੰਦਪਾਲ ਨੇ ਅਨੁਰਾਧਾ ਨੂੰ ਏਕੇ 47 ਚਲਾਉਣੀ ਸਿਖਾਈ । ਇੱਕ ਪੁਲਿਸ ਮੁਕਾਬਲੇ ‘ਚ ਆਨੰਦਪਾਲ ਮਾਰਿਆ ਗਿਆ ਅਤੇ ਅਨੁਰਾਧਾ ਕਾਲਾ ਜਠੇੜੀ ਨਾਲ ਰਹਿਣ ਲੱਗੀ ।
2023 ‘ਚ ਦਿੱਤੇ ਇੱਕ ਇੰਟਰਵਿਊ ‘ਚ ਅਨੁਰਾਧਾ ਨੇ ਕਿਹਾ ਸੀ ਕਿ ਉਸਦਾ ਕਰਾਈਮ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਕਾਲੇ ਦਾ ਘਰ ਸੰਭਾਲ ਰਹੀ ਹੈ।



















