ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਲਈ ਤਿਆਰ ਪਰ ਆਹ ਸ਼ਰਤਾਂ ਰੱਖੀਆਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਨਵੀਂ ਚਾਲ ਚੱਲ ਰਹੇ ਹਨ। ਕੇਜਰੀਵਾਲ ਨੇ ਕਿਹਾ ਮੈਂ ਈਡੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਪਰ ਦੋ ਸ਼ਰਤਾਂ ਹਨ , ਪਹਿਲੀ ਪੁੱਛਗਿੱਛ 12 ਮਾਰਚ ਤੋਂ ਬਾਅਦ ਹੋਵੇ ਦੂਜੀ ਗੱਲਬਾਤ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਹੋਵੇ ।
ਈਡੀ ਕੇਜਰੀਵਾਲ ਨੂੰ ਹੁਣ ਤੱਕ 8 ਸੰਮਨ ਜਾਰੀ ਕਰ ਚੁੱਕੀ ਹੈ।
ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਕਿਹਾ, ‘ ਸਾਡਾ ਸਟੈਂਡ ਉਹੀ ਹੈ, ਸੰਮਨ ਗੈਰ ਕਾਨੂੰਨੀ ਹਨ । ਦਰਅਸਲ, ਇਨ੍ਹਾ ਦਾ ਮਕਸਦ ਪੁੱਛਗਿੱਛ ਕਰਨਾ ਨਹੀਂ , ਬਲਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨਾ ਹੈ। ‘ ਆਪ ਨੇਤਾਵਾਂ ਦਾ ਕਹਿਣਾ ਹੈ ਕਿ ਜੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਜੇਲ੍ਹ ਵਿੱਚੋਂ ਹੀ ਸਰਕਾਰ ਚਲਾਉਣਗੇ।

Total Views: 147 ,
Real Estate