ਝਾਰਖੰਡ ਦੇ ਦੁਮਕਾ ਜਿਲ਼ ਵਿੱਚ ਸਪੇਨ ਦੀ ਔਰਤ ਨਾਲ ਹੋਏ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਨੇ 3 ਮੁਲਜਿ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 4 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜਿ਼ਮਾਂ ਨੂੰ ਦੁਮਕਾ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ।
ਸੁਕਰਵਾਰ ਦੀ ਰਾਤ ਸਪੇਨ ਤੋਂ ਘੁੰਮਣ ਆਈ ਟੂਰਿਸਟ ਔਰਤ ਨਾਲ ਜਿ਼ਲ੍ਹੇ ਦੇ ਹੰਸਡੀਹਾ ਦੇ ਕੁੰਜੀ ਪਿੰਡ ‘ਚ 7 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ । ਸ਼ਨੀਵਾਰ ਨੂੰ ਮਾਮਲਾ ਦਰਜ ਹੋਇਆ ਸੀ , ਜਿਸ ਤੋਂ ਬਾਅਦ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ , ਇਹ ਸਾਰੇ ਕੁੰਜੀ ਪਿੰਡ ਦੇ ਨਿਵਾਸੀ ਹਨ।
ਪੀੜਤ ਵਿਦੇਸੀ ਔਰਤ ਨੇ ਆਪਣੀ ਸਿ਼ਕਾਇਤ ‘ਚ ਦੱਸਿਆ ਕਿ ਪਹਿਲਾ 2 ਲੋਕ ਆਏ, ਫਿਰ ਫੋਨ ਕਰਕੇ 5 ਹੋਰਾਂ ਨੂੰ ਬੁਲਾਇਆ । ਉਸਦੇ ਨਾਲ ਸਭ ਲੋਕਾਂ ਨੇ ਮਾਰਕੁੱਟ ਕੀਤੀ । ਫਿਰ ਉਸਦੇ ਪਤੀ ਦੇ ਹੱਥ ਬੰਨ੍ਹ ਕੇ ਸਾਰਿਆਂ ਨੇ ਵਾਰੀ -ਵਾਰੀ ਪੀੜਤ ਨਾਲ ਬਲਾਤਕਾਰ ਕੀਤਾ ।
ਇਸ ਮਾਮਲੇ ਦਾ ਰਾਸ਼ਟਰੀ ਮਹਿਲਾ ਕਮਿਸ਼ਨ ਨੋਟਿਸ ਲਿਆ । ਐਤਵਾਰ ਦੇਰ ਸਾ਼ਮ ਕਮਿਸ਼ਨ ਦੀ ਮੈਂਬਰ ਮਮਤਾ ਕੁਮਾਰੀ ਨੇ ਘਟਨਾਸਥਾਨ ਦਾ ਜਾਇਜਾ ਲਿਆ ਸੀ ,ਫਿਰ ਪੀੜਤ ਜੋੜੇ ਨਾਲ ਮੁਲਾਕਾਤ ਕੀਤੀ । ਕਮਿਸ਼ਨ ਨੇ ਡੀਜੀਪੀ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤ ਔਰਤ ਨੇ ਦੱਸਿਆ ਕਿ ਸਿ਼ਕਾਇਤ ਵਿੱਚ ਦੱਸਿਆ ਕਿ ਸ਼ਾਮ ਦੇ 7 ਵਜੇ ਕਰੀਬ ਦੋਵੇਂ ਪਤੀ-ਪਤਨੀ ਟੈਂਟ ਵਿੱਚ ਸਨ , ਜਦੋਂ ਉਹਨਾਂ ਨੂੰ ਬਾਹਰ ਤੋਂ ਆਵਾਜ਼ਾਂ ਸੁਣਾਈ ਦਿੱਤੀਆਂ । ਦੇਖਿਆ ਤਾਂ ਦੋ ਆਦਮੀ ਫੋਨ ਤੇ ਗੱਲ ਕਰ ਰਹੇ ਸਨ। ਫਿਰ ਥੋੜੀ ਦੇਰ ਬਾਅਦ 2 ਮੋਟਰ ਸਾਈਕਲ ਤੇ 5 ਵਿਅਕਤੀ ਹੋਰ ਆ ਗਏ । ਸਾਰੇ ਟੈਂਟ ਦਾਖਿਲ ਹੋ ਗਏ । ਇਸ ਦੌਰਾਨ ਤਿੰਨ ਲੋਕਾਂ ਨੇ ਮੇਰੇ ਪਤੀ ਨੂੰ ਫੜਿਆ , ਉਸਦੇ ਹੱਥ ਬੰਨ੍ਹ ਕੇ ਉਸ ਨਾਲ ਮਾਰਕੁੱਟ ਕੀਤੀ । ਫਿਰ ਮੈਨੂੰ 4 ਵਿਅਕਤੀ ਟੈਂਟ ਵਿੱਚੋਂ ਬਾਹਰ ਲੈ ਗਏ । ਸਾਰਿਆਂ ਨੇ ਮੇਰੇ ਨਾਲ ਮਾਰਕੁੱਟ ਕੀਤੀ । ਫਿਰ ਵਾਰੀ ਵਾਰੀ ਬਲਾਤਕਾਰ ਕੀਤਾ । ਬਾਅਦ ਵਿੱਚ ਟੈਂਟ ਵਿੱਚ ਮੌਜੂਦ ਤਿੰਨ ਲੋਕਾਂ ਨੇ ਵੀ ਦਰਿੰਦਗੀ ਕੀਤੀ । ਸਾ਼ਮ 7:30 ਵਜੇ ਤੋ ਬਾਅਦ ਰਾਤ 10 ਵਜੇ ਤੱਕ ਵਾਰਦਾਤ ਨੂੰ ਅੰਜ਼ਾਮ ਦਿੱਤਾ । ਸਾਰੇ ਮੁਲਜ਼ਮ ਨਸ਼ੇ ਵਿੱਚ ਸਨ ।
ਐਫਆਰਆਈ ‘ਚ ਪੀੜਤਾ ਨੇ ਦੱਸਿਆ ਕਿ ਮੁਲਜਿ਼ਮਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਸਦੀ ਪਤੀ ਦੀ ਸਮਾਰਟਵਾਚ , ਡਾਇਮੰਡ ਦੀ ਅੰਗੂਠੀ , ਪਰਸ, ਬਲੂਟੁੱਥ , ਸਪੇਨ ਬੈਂਕ ਦਾ ਕਰੈਡਿਟ ਕਾਰਡ , ਬੰਗਲਾਦੇਸ਼ੀ ਸਿੱਕੇ, 11 ਹਜ਼ਾਰ ਭਾਰਤੀ ਰੁਪਏ, ਅਤੇ 300 ਅਮਰੀਕਨ ਡਾਲਰ ਲੁੱਟ ਲਏ ।
ਦੁਮਕਾ ਦੇ ਐਸਪੀ ਪੀਤਾਂਬਰ ਸਿੰਘ ਖੇਰਵਾਰ ਨੇ ਦੱਸਿਆ ਕਿ ਇਸ ਮਾਮਲੇ ‘ਚ ਸਪੀਡੀ ਟਰਾਇਲ ਹੋਵੇਗਾ ਅਤੇ ਦੋਸ਼ੀ ਨੂੰ ਸ਼ਖਤ ਮਿਲੇਗੀ । ਜੇਲ੍ਹ ਭੇਜੇ ਗਏ ਮੁਲਜ਼ਮ ਨੇ ਰਾਜਨ ਮਰਾਂਡੀ , ਪ੍ਰਦੀਪ ਕਿਸਕੂ ਅਤੇ ਸੁਖਲਾਲ ਹੈਮਬ੍ਰਮ ਹਨ । ਇਸ ਕੁੰਜੀ ਪਿੰਡ ਦੇ ਅਲੱਗ-ਅਲੱਗ ਟੋਲੇ ਦੇ ਰਹਿਣ ਵਾਲੇ ਹਨ ਅਤੇ ਮਜਦੂਰੀ ਕਰਦੇ ਹਨ ਅਤੇ ਸਾਰਿਆਂ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਹੈ।
ਝਾਰਖੰਡ : ਸਪੇਨਿਸ਼ ਮਹਿਲਾ ਨਾਲ ਗੈਂਗਰੇਪ ਦੇ ਮਾਮਲੇ ‘ਚ 3 ਗ੍ਰਿਫ਼ਤਾਰ , ਬਾਕੀਆਂ ਦੀ ਭਾਲ
Total Views: 204 ,
Real Estate



















