ਮਾਈਨਰ ਹਸਨ ਨੇ ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਮਕਾਨ ਦੀ ਇਕ ਹੋਰ ਪੇਸ਼ਕਸ਼ ਠੁਕਰਾਈ,ਪਤਨੀ ਅਤੇ ਦੋ ਬੱਚਿਆਂ ਨਾਲ ਫੁੱਟਪਾਥ ’ਤੇ ਰਹਿ ਰਿਹਾ

ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਅਪਣਾ ਮਕਾਨ ਗੁਆ ਚੁੱਕੇ ਮਾਈਨਰ ਵਕੀਲ ਹਸਨ ਨੇ ਅਧਿਕਾਰੀਆਂ ਵੱਲੋਂ ਦਿਲਸ਼ਾਦ ਗਾਰਡਨ ’ਚ ਮਕਾਨ (2-ਬੀ.ਐਚ.ਕੇ. ਐਮ.ਆਈ.ਜੀ. ਫਲੈਟ) ਮੁਹੱਈਆ ਕਰਵਾਉਣ ਦੀ ਅਧਿਕਾਰੀਆਂ ਦੀ ਇਕ ਹੋਰ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ ਹੈ। ਹਸਨ ਨੇ ਸ਼ਨੀਵਾਰ ਨੂੰ ਪੀ.ਟੀ.ਆਈ. ਨੂੰ ਇਹ ਜਾਣਕਾਰੀ ਦਿੱਤੀ। ਹਸਨ ਨੇ ਕਿਹਾ, ‘‘ਸ਼ੁਕਰਵਾਰ ਰਾਤ ਨੂੰ ਇਕ ਐਸ.ਡੀ.ਐਮ. ਸਮੇਤ ਚਾਰ ਸਰਕਾਰੀ ਅਧਿਕਾਰੀ ਆਏ ਅਤੇ ਮੈਨੂੰ ਦਿਲਸ਼ਾਦ ਗਾਰਡਨ ’ਚ ਰਿਹਾਇਸ਼ ਦੀ ਪੇਸ਼ਕਸ਼ ਕੀਤੀ, ਪਰ ਮੈਂ ਇਸ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਮੈਂ ਅਸਥਾਈ ਤੌਰ ’ਤੇ ਉੱਥੇ ਸ਼ਿਫਟ ਹੋਵਾਂ।’’ ਉਨ੍ਹਾਂ ਕਿਹਾ, ‘‘ਇਹ ਲਿਖਤੀ ਰੂਪ ’ਚ ਵੀ ਨਹੀਂ ਸੀ। ਇਹ ਘਰ ਇਕ ਐਨ.ਜੀ.ਓ. (ਗੈਰ-ਸਰਕਾਰੀ ਸੰਗਠਨ) ਦਾ ਹੈ।’’ਢਾਹੁਣ ਦੇ ਕੁੱਝ ਘੰਟਿਆਂ ਬਾਅਦ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਦੇ ਅਧਿਕਾਰੀਆਂ ਨੇ ਹਸਨ ਨੂੰ ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਤੋਂ ਦੂਰ ਨਰੇਲਾ ’ਚ ਇਕ ਈ.ਡਬਲਯੂ.ਐਸ. ਫਲੈਟ ’ਚ ਰਹਿਣ ਦੀ ਪੇਸ਼ਕਸ਼ ਕੀਤੀ। ਹਸਨ ਨੇ ਇਸ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ‘ਦੂਰ ਅਤੇ ਅਸੁਰੱਖਿਅਤ’ ਹੈ।

Total Views: 126 ,
Real Estate