ਖਨੌਰੀ ਬਾਰਡਰ ਤੋਂ ਕੁੱਟ ਮਾਰ ਕਰਕੇ ਹਰਿਆਣਾ ‘ਚ ਲਿਜਾਣ ਦੇ ਮਾਮਲੇ ਦੀ ਹਾਈਕੋਰਟ ‘ਚ ਸੁਣਵਾਈ ਹੋਈ । ਇਸ ਬਾਰੇ ਪ੍ਰੀਤਪਾਲ ਦੇ ਮਾਪਿਆਂ ਵੱਲੋਂ ਹਾਈਕੋਰਟ ‘ਚ ਪਟੀਸ਼ਨ ਪਾਈ ਗਈ ਹੈ ਕਿ ਹਰਿਆਣਾ ਪੁਲਿਸ ਨੇ ਉਸਨੂੰ ਨਜ਼ਾਇਜ ਹਿਰਾਸਤ ‘ਚ ਰੱਖਿਆ ਅਤੇ , ਨਿਰਧਾਰਿਤ ਸਮੇਂ ਚ ਮੈਜਿਸਟ੍ਰੇਟ ਦੇ ਅੱਗੇ ਪੇਸ਼ ਨਹੀਂ ਕੀਤਾ ਨਾ ਹੀ ਸਹੀ ਇਲਾਜ ਕਰਵਾਇਆ। ਜਿਸ ਹਰਿਆਣਾ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਪ੍ਰੀਤਪਾਲ ਪੁਲਿਸ ਨੰ ਜੀਂਦ ਦੇ ਨੇੜੇ ਦਾਤਾ ਸਿੰਘ ਵਾਲਾ ਬਾਰਡਰ ਤੇ ਜ਼ਖ਼ਮੀ ਹਾਲਤ ‘ਚ ਮਿਲਿਆ ਸੀ , ਜਿੱਥੇ ਉਸਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ।
ਪੀੜਤ ਦੇ ਮਾਪਿਆਂ ਦੀ ਪਟੀਸ਼ਨ ਤੇ ਹਾਈਕੋਰਟ ਨੇ 23 ਫਰਵਰੀ ਨੂੰ ਵਾਰੰਟ ਅਫਸਰ ਦੀ ਨਿਯੁਕਤੀ ਕੀਤੀ ਸੀ ।
ਹਰਿਆਣਾ ਸਰਕਾਰ ਨੇ ਕੱਲ੍ਹ ਅਦਾਲਤ ‘ਚ ਜਵਾਬ ਦਿੰਦੇ ਹੋਏ ਕਿਹਾ ਕਿ ਹਾਈਕੋਰਟ ‘ਚ ਦੱਸਿਆ ਕਿ ਹਰਿਆਣਾ ਬੈਰੀਕੇਡਿੰਗ ਪੰਜਾਬ ਦੀ ਸਰਹੱਦ ਤੋਂ 599 ਮੀਟਰ ਪਹਿਲਾਂ ਕੀਤੀ ਗਈ । ਪ੍ਰਦਰਸ਼ਨਕਾਰੀ ਹਰਿਆਣਾ ਦੇ ਅਧਿਕਾਰ ਖੇਤਰ ‘ਚ ਮੌਜੂਦ ਸਨ। 21 ਫਰਵਰੀ ਨੂੰ ਪ੍ਰਦਰਸ਼ਕਾਰੀਆਂ ਨੇ ਪੁਲਿਸ ‘ਤੇ ਹਮਲਾ ਕੀਤਾ ਅਤੇ ਕਈ ਪੁਲਿਸ ਕਰਮੀ ਝੜਪ ‘ਚ ਜ਼ਖ਼ਮੀ ਹੋਏ ਸਨ । ਉਦੋਂ ਹੀ ਪ੍ਰੀਤਪਾਲ ਪੁਲਿਸ ਨੂੰ ਜ਼ਖ਼ਮੀ ਹਾਲਤ ‘ਚ ਖੇਤਾਂ ਵਿੱਚੋਂ ਮਿਲਿਆ ਸੀ । ਜਿਸ ਨੂੰ ਨਰਵਾਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਫਿਰ ਪੀਜੀਆਈ ਰੋਹਤਕ ਭੇਜਿਆ ਗਿਆ । ਫਿਰ ਉਸਦੇ ਮਾਪਿਆਂ ਦੀ ਸਹਿਮਤੀ ਨਾਲ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ।
ਸਰਕਾਰ ਨੇ ਕਿਹਾ ਪ੍ਰੀਤਪਾਲ ਖਿਲਾਫ਼ ਨਾ ਕੋਈ ਐਫਆਈਆਰ ਦਰਜ ਹੈ ਨਾ ਹੀ ਪੁਲਿਸ ਨੇ ਉਸਨੂੰ ਹਿਰਾਸਤ ‘ਚ ਰੱਖ ਕੇ ਤੰਗ ਪ੍ਰੇਸ਼ਾਨ ਕੀਤਾ । ਇਸ ਲਈ ਇਹ ਪਟੀਸ਼ਨ ਰੱਦ ਕਰ ਦਿੱਤੀ ਜਾਵੇ ।
ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਮੈਡੀਕਲ ਦੀ ਰਿਪੋਰਟ ਆਉਣ ਤੱਕ ਟਾਲ ਦਿੱਤੀ ਹੈ।
ਅਦਾਲਤ ਨੇ ਹਰਿਆਣਾ ਸਰਕਾਰ ਨੂੰ ਫਿਟਕਾਰ ਲਾਉਂਦੇ ਹੋਏ ਦੋ ਦਿਨ ‘ਚ ਮੈਡੀਕਲ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਇਹ ਵੀ ਪੁੱਛਿਆ ਕੀ ਪ੍ਰੀਤਪਾਲ ਨੇ ਖੁਦ ਆਪਣੇ ਆਪ ਨੂੰ ਸੱਟਾਂ ਮਾਰ ਲਈਆਂ ਹਨ । ਇਸ ਸੱਟਾਂ ਦੀ ਹਕੀਕਤ ਮੈਡੀਕਲ ਰਿਪੋਰਟ ‘ਚ ਸਾਹਮਣੇ ਆ ਜਾਵੇਗੀ ।
ਪ੍ਰੀਤਪਾਲ ਨੂੰ ਨਾ ਗ੍ਰਿਫ਼ਤਾਰ ਕੀਤਾ ਨਾ ਹੀ ਉਸ ਖਿਲਾਫ਼ ਕੋਈ ਐਫਆਈਆਰ ਦਰਜ ਕੀਤੀ – ਹਰਿਆਣਾ ਪੁਲਿਸ
Total Views: 126 ,
Real Estate


















