ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੁਪਰੀਮ ਕੋਰਟ ‘ਚ ਇੱਕ ਵੀਡਿਓ ਨੂੰ ਰੀਟਵੀਟ ਕਰਨ ਦੇ ਮਾਮਲੇ ‘ਚ ਮਾਮਲੇ ਮੰਗੀ ।
ਉਹਨਾ ਕਿਹਾ ਕਿ ਵੀਡਿਓ ਰੀਟਵੀਟ ਕਰਨਾ ਮੇਰੀ ਗਲਤੀ ਸੀ ।
ਦਰਅਸਲ 2018 ‘ਚ ਧਰੁਣ ਰਾਠੀ ਦੇ ਨਾਂ ਦੇ ਇੱਕ ਯੂਟਿਊਬਰ ਨੇ ਇੱਕ ਵੀਡਿਓ ‘ਬੀਜੇਪੀ ਆਈਸੈੱਲ 2 ‘ ਦੇ ਟਾਈਟਲ ਹੇਠ ਅਪਲੋਡ ਕੀਤੀ ਸੀ। ਜਿਸ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਰੀਟਵੀਟ ਕੀਤਾ ਸੀ ।
ਬੀਜੇਪੀ ਨਾਲ ਜੁੜੇ ਵਿਕਾਸ ਸਾਂਕਰੁਤਾਇਅਨ ਵੱਲੋਂ ਦਿੱਲੀ ਹਾਈਕੋਰਟ ‘ਚ ਮਾਣਹਾਨੀ ਦੇ ਕੇਸ ਕੀਤਾ ਸੀ । ਜਿਸ ਵਿੱਚ ਕਿਹਾ ਸੀ ਕਿ ਯੂਟਿਊਬਰ ਰਾਠੀ ਨੇ ਮਨਘੜਤ ਅਤੇ ਮਾਣਹਾਨੀ ਕਰਨ ਵਾਲੇ ਦੋਸ਼ ਲਗਾਏ ਹਨ ਜਿਸ ਨੂੰ ਅੱਗੇ ਦਿੱਲੀ ਦੇ ਮੁੱਖ ਮੰਤਰੀ ਨੇ ਟਵਿੱਟਰ ‘ਤੇ ਰੀਟਵੀਟ ਕੀਤਾ ਸੀ ।
ਹਾਈਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੰਮਨ ਕੀਤੇ ਗਏ ਸਨ ।
5 ਫਰਵਰੀ ਨੂੰ ਹਾਈਕੋਰਟ ਸਖਤ ਲਹਿਜ਼ਾ ਅਖਤਿਆਰ ਕਰਦੇ ਹੋਏ ਕੇਜਰੀਵਾਲ ਨੂੰ ਫਿਟਕਾਰ ਲਗਾਈ ਸੀ ਕਿ ਮਾਣਹਾਨੀ ਪਹੁੰਚਾਉਣ ਵਾਲੀ ਵੀਡਿਓ ਨੂੰ ਸ਼ੇਅਰ ਕਰਨਾ ਵੀ ਮਾਣਹਾਨੀ ਕਾਨੂੰਨ ਦੀ ਉਲੰਘਣਾ ਹੀ ਮੰਨਿਆ ਜਾਵੇਗਾ। ਜਿਸ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ । ਜਿੱਥੇ ਅੱਜ ਉਹਨਾ ਨੇ ਆਪਣੀ ਗਲਤੀ ਲਈ ਮੁਆਫੀ ਮੰਗੀ ਹੈ।
ਕੇਜਰੀਵਾਲ ਨੇ ਇੱਕ ਵਾਰ ਫਿਰ ਮੰਗੀ ਮੁਆਫੀ
Total Views: 132 ,
Real Estate


















