
ਮਾਲਦੀਵ ਦੀ ਸਾਬਕਾ ਰੱਖਿਆ ਮੰਤਰੀ ਮਾਰਿਆ ਦੀਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਉਨ੍ਹਾਂ ਦੇ ਦੇਸ਼ ਦਾ ਮਦਦਗਾਰ ਰਿਹਾ ਹੈ ਤੇ ਦੋਵੇਂ ਦੇਸ਼ ਗਲਤ ਕਾਰਨਾਂ ਕਰ ਕੇ ਸ਼ੋਸ਼ਲ ਮੀਡੀਆ ’ਤੇ ਚਰਚਾ ਵਿਚ ਹਨ। ਉਨ੍ਹਾਂ ਮਾਲਦੀਵ ਦੇ ਲੋਕਾਂ ਨੂੰ ਚੰਗੇ ਮਹਿਮਾਨਨਿਵਾਜ਼ ਦੱਸਦਿਆਂ ਕਿਹਾ ਕਿ ਮਾਲਦੀਵ ਵਾਸੀ ਵਿਦੇਸ਼ੀਆਂ ਦੇ ਮਾਲਦੀਵ ਆਉਣ ਨੂੰ ਪਸੰਦ ਕਰਦੇ ਹਨ ਤੇ ਉਹ ਸਾਰੇ ਲੋਕਾਂ ਨੂੰ ਮਾਲਦੀਵ ਆਉਣ ਦਾ ਸੱਦਾ ਦਿੰਦੇ ਹਨ। ਦੱਸਣਾ ਬਣਦਾ ਹੈ ਕਿ ਮਾਰਿਆ ਸਾਲ 2018-23 ਦੌਰਾਨ ਮੁਹੰਮਦ ਸੋਲਿਹ ਸਰਕਾਰ ਵਿਚ ਰੱਖਿਆ ਮੰਤਰੀ ਸਨ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਚ ਤਬਦੀਲੀ ਉਨ੍ਹਾਂ ਦੇ ਦੇਸ਼ ਲਈ ਵੀ ਖਤਰਨਾਕ ਹੈ। ਜਦੋਂ ਸੁਨਾਮੀ ਆਈ ਤਾਂ ਮਾਲਦੀਵ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਸ ਵੇਲੇ ਭਾਰਤ ਨੇ ਮਾਲਦੀਵ ਦੀ ਕਾਫੀ ਮਦਦ ਕੀਤੀ ਸੀ।
Total Views: 483 ,
Real Estate


















