ਹਲਦਵਾਨੀ ਹਿੰਸਾ ਮਾਮਲੇ ‘ਚ ਵੱਡੀ ਗ੍ਰਿਫ਼ਤਾਰੀ

ਉੱਤਰਾਖੰਡ ਪੁਲੀਸ ਨੇ ਹਲਦਵਾਨੀ ਹਿੰਸਾ ਮਾਮਲੇ ‘ਚ ਅਬਦੁਲ ਮਲਿਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਇੱਥੇ ਲੈ ਆਈ। ਨੈਨੀਤਾਲ ਦੇ ਐੱਸਐੱਸਪੀ ਪ੍ਰਹਲਾਦ ਨਾਰਾਇਣ ਮੀਣਾ ਨੇ ਕਿਹਾ ਕਿ ਗੁਜਰਾਤ, ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਣੇ ਵੱਖ ਵੱਖ ਸੂਬਿਆਂ ਵਿੱਚ ਮਲਿਕ ਅਤੇ ਉਸ ਦੇ ਪੁੱਤਰ ਅਬਦੁਲ ਮੋਇਦ ਦੀ ਭਾਲ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਟੀਮ ਨੇ ਮਲਿਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਪਰ ਉਸ ਦਾ ਪੁੱਤਰ ਅਜੇ ਵੀ ਫਰਾਰ ਹੈ। ਉਨ੍ਹਾਂ ਕਿਹਾ, ‘‘ਅਸੀਂ ਮਲਿਕ ਨੂੰ ਹਲਦਵਾਨੀ ਲੈ ਆਏ ਹਾਂ। ਉਹ ਸਾਡੀ ਹਿਰਾਸਤ ਵਿੱਚ ਹੈ। ਉਸ ਨੂੰ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।’’ ਪੁਲੀਸ ਨੇ ਦੱਸਿਆ ਕਿ ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸੰਖਿਆ 81 ਹੋ ਗਈ ਹੈ।

Total Views: 207 ,
Real Estate