MLA ਬਲਜਿੰਦਰ ਕੌਰ ਨੂੰ ‘ਆਪ’ ਨੇ ਬਠਿੰਡਾ ਤੋਂ ਉਮੀਦਵਾਰ ਐਲਾਨਿਆ

ਆਮ ਆਦਮੀ ਪਾਰਟੀ (ਆਪ) ਨੇ ਬਠਿੰਡਾ ਲੋਕ ਸਭਾ ਹਲਕੇ ਲਈ ਮੌਜੂਦਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਬਲਜਿੰਦਰ ਕੌਰ ਦਾ ਮੁਕਾਬਲਾ ਪਾਰਟੀ ਦੇ ਪੁਰਾਣੇ ਸਾਥੀ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨਾਲ ਵੀ ਹੋਵੇਗਾ। ਅਕਾਲੀ ਦਲ ਤੇ ਕਾਂਗਰਸ ਵੱਲੋਂ ਹਾਲੇ ਬਠਿੰਡਾ ਤੋਂ ਉਮੀਦਵਾਰਾਂ ਦਾਂ ਐਲਾਨ ਨਹੀਂ ਕੀਤਾ ਗਿਆ ਹੈ । ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਿਧਾਇਕਾ, ਪਾਰਟੀ ਦੇ ਮੁੱਖ ਬੁਲਾਰੇ ਤੇ ਮਹਿਲਾ ਵਿੰਗ ਪੰਜਾਬ ਦੇ ਅਬਜ਼ਰਵਰ ਵੀ ਹਨ। ਸਾਲ 2017 ਦੀਆਂ ਵਿਧਾਨ ਸਭਾ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਨੇ ‘ਆਪ’ ਦੀ ਟਿਕਟ ‘ਤੇ 19,833 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।

Total Views: 170 ,
Real Estate