ਸਮਾਜਵਾਦੀ ਪਾਰਟੀ ਨੇ ਕਾਂਗਰਸ ਲਈ ਉੱਤਰ ਪ੍ਰਦੇਸ਼ ’ਚ ਲੋਕ ਸਭਾ ਦੀਆਂ 17 ਸੀਟਾਂ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਪਾਰਟੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਤਜਵੀਜ਼ ਸਵੀਕਾਰ ਕਰਦੀ ਹੈ ਤਾਂ ਅਖਿਲੇਸ਼ ਯਾਦਵ ਰਾਏਬਰੇਲੀ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ’ਚ ਸ਼ਾਮਲ ਹੋਣਗੇ। ਪਾਰਟੀ ਦੇ ਮੁੱਖ ਤਰਜਮਾਨ ਰਾਜੇਂਦਰ ਚੌਧਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ,‘‘ਅਸੀਂ ਕਾਂਗਰਸ ਨੂੰ 17 ਲੋਕ ਸਭਾ ਸੀਟਾਂ ਦੀ ਆਖਰੀ ਪੇਸ਼ਕਸ਼ ਕੀਤੀ ਹੈ। ਅਖਿਲੇਸ਼ ਯਾਦਵ ਦੀ ਰਾਏਬਰੇਲੀ ’ਚ ਮੰਗਲਵਾਰ ਨੂੰ ਨਿਆਏ ਯਾਤਰਾ ’ਚ ਸ਼ਮੂਲੀਅਤ ਪੇਸ਼ਕਸ਼ ਮੰਨੇ ਜਾਣ ’ਤੇ ਨਿਰਭਰ ਕਰੇਗੀ।’’ ਉਂਜ ਉਨ੍ਹਾਂ ਕਾਂਗਰਸ ਨੂੰ ਛੱਡੀਆਂ ਜਾਣ ਵਾਲੀਆਂ ਸੀਟਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਕਾਂਗਰਸ ਲਈ 11 ਸੀਟਾਂ ਛੱਡਣ ਦੀ ਪੇਸ਼ਕਸ਼ ਕੀਤੀ ਸੀ ਜਦਕਿ ਕਾਂਗਰਸ ਦੀ ਪ੍ਰਦੇਸ਼ ਇਕਾਈ ਨੇ ਜ਼ਿਆਦਾ ਸੀਟਾਂ ਦੀ ਮੰਗ ਕੀਤੀ ਸੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੈ ਰਾਏ ਨੇ ਕਿਹਾ ਸੀ ਕਿ ਪਾਰਟੀ ਨੂੰ ਦੋ ਦਰਜਨ ਦੇ ਕਰੀਬ ਸੀਟਾਂ ਮਿਲਣੀਆਂ ਚਾਹੀਦੀਆਂ ਹਨ ਜੋ ਉਸ ਨੇ 2009 ਦੀਆਂ ਆਮ ਚੋਣਾਂ ਸਮੇਂ ਜਿੱਤੀਆਂ ਸਨ। ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਯੂਪੀ ’ਚ ਸਿਰਫ਼ ਰਾਏਬਰੇਲੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ।
ਸਮਾਜਵਾਦੀ ਪਾਰਟੀ ਵੱਲੋਂ ਕਾਂਗਰਸ ਨੂੰ ਯੂਪੀ ’ਚ 17 ਸੀਟਾਂ ਦੀ ਪੇਸ਼ਕਸ਼
Total Views: 147 ,
Real Estate



















