ਸੁਪਰੀਮ ਕੋਰਟ ‘ਚ ਸੋਮਵਾਰ ਨੂੰ ਹੋ ਰਹੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ‘ਚ ਭਾਜਪਾ ਦੇ ਨਵੇਂ ਬਣੇ ਮੇਅਰ ਮਨੋਜ ਸੋਨਕਰ ਨੇ ਅਸਤੀਫ਼ਾ ਦੇ ਦਿੱਤਾ। ਭਾਜਪਾ ਮੇਅਰ ਲਈ ਨਵਾਂ ਚਿਹਰਾ ਲਿਆ ਸਕਦੀ ਹੈ। ਇਸ ਦੇ ਨਾਲ ਹੀ ‘ਆਪ’ ਦੇ 3 ਕੌਂਸਲਰ ਭਾਜਪਾ ‘ਚ ਸ਼ਾਮਿਲ ਹੋ ਗਏ, ਜਿਸ ਕਾਰਨ ਜੇਕਰ ਮੇਅਰ ਲਈ ਮੁੜ ਚੋਣ ਹੁੰਦੀ ਹੈ ਤਾਂ ਭਾਜਪਾ ਪੂਰੇ ਬਹੁਮਤ ਨਾਲ ਆਪਣਾ ਮੇਅਰ ਬਣਾਏਗੀ।ਆਮ ਆਦਮੀ ਪਾਰਟੀ ਦੇ ਕੌਂਸਲਰ ਪੂਨਮ ਦੇਵੀ, ਨੇਹਾ ਮੁਸਾਵਤ ਭਾਜਪਾ ‘ਚ ਸ਼ਾਮਿਲ ਹੋ ਗਈਆਂ ਤੇ ਗੁਰਚਰਨ ਕਾਲਾ ਵੀ ਮੁੜ ਭਾਜਪਾ ‘ਚ ਸ਼ਾਮਿਲ ਹੋ ਗਏ। ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਸਾਬਕਾ ਮੇਅਰ ਅਰੁਣ ਸੂਦ ਨਾਲ ਮਿਲ ਕੇ ਤਿੰਨਾਂ ਕੌਂਸਲਰਾਂ ਦਾ ਪਾਰਟੀ ‘ਚ ਸਵਾਗਤ ਕੀਤਾ।
Total Views: 322 ,
Real Estate



















