ਰੋਜ਼ਾਨਾ 200 ਲੋਕ ਰਾਮ ਮੰਦਰ ਵਿੱਚ ਆਰਤੀ ‘ਚ ਹੋ ਸਕਣਗੇ ਸ਼ਾਮਲ

ਅਯੁੱਧਿਆ ਦੇ ਰਾਮ ਮੰਦਰ ‘ਚ ਰਾਮ ਲੱਲਾ ਦੇ ਸਵੇਰੇ ਜਾਗਰਣ ਤੋਂ ਬਾਅਦ ਪਹਿਲੀ ਆਰਤੀ, ਜਿਸ ਨੂੰ ਮੰਗਲਾ ਆਰਤੀ ਕਿਹਾ ਜਾਂਦਾ ਹੈ, ਪਹਿਲੀ ਵਾਰ ਪਰਦਾ ਹਟਾ ਕੇ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਆਰਤੀ ਦਰਸ਼ਨ ਪਾਸ ਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ। ਮੰਗਲਾ ਆਰਤੀ ਅਤੇ ਸ਼ਯਾਨ ਆਰਤੀ ਲਈ 100-100 ਲੋਕਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ। ਇਹ ਪਾਸ ਆਨਲਾਈਨ ਅਤੇ ਆਫ-ਲਾਈਨ ਦੋਵਾਂ ਤਰ੍ਹਾਂ ਉਪਲਬਧ ਹਨ। ਰਾਮ ਲੱਲਾ ਦੀ ਮੰਗਲਾ ਆਰਤੀ ਦਾ ਸਮਾਂ ਸਵੇਰੇ 4.30 ਵਜੇ ਤੈਅ ਕੀਤਾ ਗਿਆ ਹੈ। ਮੰਗਲਾ ਆਰਤੀ ਸ਼ਰਧਾਲੂਆਂ ਲਈ ਪਹੁੰਚਣ ਦਾ ਸਮਾਂ ਸਵੇਰੇ 4 ਵਜੇ ਹੈ। ਸ਼ਰਧਾਲੂਆਂ ਨੂੰ ਸਵਾ ਚਾਰ ਵਜੇ ਤੱਕ ਪ੍ਰਵੇਸ਼ ਦੀ ਇਜਾਜ਼ਤ ਹੋਵੇਗੀ। ਇਸ ਤੋਂ ਬਾਅਦ ਜੇਕਰ ਪਾਸ ਹੋਲਡਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਸ਼ਿੰਗਾਰ ਆਰਤੀ, ਜਿਸ ਦਾ ਸਮਾਂ ਸਵੇਰੇ 6.30 ਵਜੇ ਨਿਰਧਾਰਿਤ ਕੀਤਾ ਗਿਆ ਹੈ, ਦਾ ਦਰਸ਼ਨ ਕਰ ਸਕਣਗੇ। ਇਸ ਆਰਤੀ ਤੋਂ ਬਾਅਦ ਸੱਤ ਵਜੇ ਤੋਂ ਆਮ ਸ਼ਰਧਾਲੂਆਂ ਦੇ ਬਕਾਇਦਾ ਦਰਸ਼ਨ ਸ਼ੁਰੂ ਹੋ ਜਾਂਦੇ ਹਨ। ਦਰਸ਼ਨਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਫਿਰ ਦੁਪਹਿਰ 1.30 ਤੋਂ ਰਾਤ 10 ਵਜੇ ਤੱਕ ਤੈਅ ਕੀਤਾ ਗਿਆ ਹੈ। ਇਸ ਦੌਰਾਨ ਦੁਪਹਿਰ 12:30 ਤੋਂ 1:30 ਵਜੇ ਤੱਕ ਦਰਸ਼ਨ ਬੰਦ ਰਹਿਣਗੇ।

Total Views: 579 ,
Real Estate