ਲੋਕ ਸਭਾ ਚੋਣਾਂ ਦੀਆਂ ਅੱਜ ਪਹਿਲੇ ਪੜਾਅ ਦੀ 20 ਸੂਬਿਆਂ ਵਿਚ 91 ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵੋਟਿੰਗ ਦੇ ਚਲਦੇ ਹੋਏ ਉਮਰ ਅਬਦੁਲਾ ਨੇ ਈਵੀਐਮ ਦਾ ਬਟਨ ਨਾ ਚੱਲਣ ਦਾ ਦੋਸ਼ ਲਗਾਇਆ ਹੈ। ਉਮਰ ਅਬਦੁਲਾ ਨੇ ਟਵੀਟ ਕਰਕੇ ਕਿਹਾ ਕਿ ਪੁੰਛ ਦੇ ਪੋਲਿੰਗ ਸਟੇਸ਼ਨ ਉਤੇ ਈਵੀਐਮ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਬਟਨ ਨਹੀਂ ਚੱਲ ਰਿਹਾ।
ਇਸੇ ਦੌਰਾਨ ਜੰਮੂ ਕਸ਼ਮੀਰ ਵਿਚ ਸਵੇਰੇ 11 ਵਜੇ ਤੱਕ 24.66 ਫੀਸਦੀ , ਉਤਰ ਪ੍ਰਦੇਸ਼ ਵਿਚ 24.32 ਫੀਸਦੀ ਵੋਟ, ਤੇਲੰਗਾਨਾ ਵਿਚ 22.84 ਫੀਸਦੀ , ਉਤਰਾਖੰਡ ਵਿਚ 23.78 ਫੀਸਦੀ , ਮਹਾਰਾਸ਼ਟਰ ਵਿਚ 13.7 ਫੀਸਦੀ , ਲਕਸ਼ਮਦੀਪ ’ਚ 23.10 ਫੀਸਦੀ , ਪੱਛਮੀ ਬੰਗਾਲ ਵਿਚ 38.08 , ਤ੍ਰਿਪੁਰਾ ਵਿਚ 26.5 ਫੀਸਦੀ ਵੋਟਾਂ ਭੁਗਤੀਆਂ ਹਨ ।
Total Views: 545 ,
Real Estate


















