ਫ਼ਿਕਰਮੰਦੀ

  ਰਣਦੀਪ ਰਾਓ

ਸਵੇਰੇ ਸਵੇਰੇ ਇੱਕ ਪਲਾਟ ‘ਚ ਆਪੇ ਉੱਗੀਆਂ ਇਹਨਾਂ ਕਿੱਕਰਾਂ ਤੇ ਨਿਗਾਹ ਪਈ। ਬੁਲਬੁਲਾਂ ਦਾ ਜੋੜਾ ਬੈਠਾ ਦੇਖਿਆ ਤੇ ਇਹਨਾਂ ਨੂੰ ਦੇਖਕੇ ਇਹ ਮਹਿਸੂਸ ਹੋਇਆ ਜਿਵੇਂ ਮਾਦਾ ਬੁਲਬੁਲ ਅਪਣੇਂ ਨਰ ਸਾਥੀ ਨੂੰ ਫ਼ਿਕਰਮੰਦੀ ‘ਚ ਪੁੱਛ ਰਹੀ ਹੋਵੇ “ਜੇ ਇਹ ਪਲਾਟ ਵੀ ਕਿਸੇ ਮਨੁੱਖ ਨੇਂ ਲੈ ਲਿਆ ਤਾਂ ਸਾਰਿਆਂ ਨਾਲ਼ੋਂ ਪਹਿਲਾਂ ਏਸ ਕਿੱਕਰ ਨੂੰ ਵੱਢਣਗੇ ਤੇ ਅਪਣੇਂ ਆਹਲਣੇਂ ਟੁੱਟ ਜਾਣਗੇ ਫ਼ੇਰ ਆਪਾਂ ਕਿੱਥੇ ਜਾਵਾਂਗੇ?” ਮੈਂਨੂੰ ਲੱਗਿਆ ਜਿਵੇਂ ਨਰ ਬੁਲਬੁਲ ਨੇਂ ਜਵਾਬ ਦਿੱਤਾ ਹੋਵੇ “ਭਾਗਵਾਨੇ ਤੂੰ ਫ਼ਿਕਰ ਨਾਂ ਕਰ ਆਪਾਂ ਤਾਂ ਫ਼ੇਰ ਵੀ ਉਡਾਰੀ ਮਾਰਕੇ ਕਿਸੇ ਹੋਰ ਰੁੱਖ ਤੇ ਜਾਅ ਬੈਠਾਂਗੇ ਫ਼ਿਕਰ ਤਾਂ ਔਹ ਬੰਦੇ ਨੂੰ ਕਰਨਾਂ ਚਾਹੀਦੈ ਜਿਹੜਾ ਅਪਣੀਂ ਫੋਟੋ ਖਿੱਚ ਰਿਹੈ ਧਰਤੀ ਨੂੰ ਜੱਫੇ ਤਾਂ ਇਹ ਮਨੁੱਖ ਈ ਪਾ ਰਹੇ ਨੇਂ ਸੋਚਣਾ ਤਾਂ ਇਹਨਾਂ ਨੂੰ ਚਾਹੀਦੈ ਜੇ ਇਹ ਲੋਕ ਰੁੱਖਾਂ ਨੂੰ ਏਸੇ ਤਰ੍ਹਾਂ ਵੱਢਦੇ ਰਹੇ ਤਾਂ ਇਹਨਾਂ ਦੀਆਂ ਆਉਣ ਆਲ਼ੀਆਂ ਪੀੜ੍ਹੀਆਂ ਕਿੱਥੇ ਜਾਣਗੀਆਂ?”

Total Views: 475 ,
Real Estate