ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ’ਚ ਅੱਜ ਭਾਰੀ ਬਰਫ਼ਬਾਰੀ ਵੇਖਣ ਨੂੰ ਮਿਲੀ। ਸ਼ਿਮਲਾ ਅਤੇ ਸ੍ਰੀਨਗਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਵੇਖਣ ਨੂੰ ਮਿਲੀ ਅਤੇ ਉੱਤਰਾਖੰਡ ’ਚ ਵੀ ਕਈ ਥਾਵਾਂ ’ਤੇ ਬਰਫ਼ ਦੀ ਮੋਟੀ ਪਰਤ ਵਿਛ ਗਈ।
ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀਆਂ ਅਤੇ ਕਬਾਇਲੀ ਇਲਾਕਿਆਂ ’ਚ ਵੀਰਵਾਰ ਨੂੰ ਦਰਮਿਆਨੀ ਤੋਂ ਭਾਰੀ ਬਰਫਬਾਰੀ ਜਾਰੀ ਰਹੀ, ਜਦਕਿ ਸੂਬੇ ਦੀ ਰਾਜਧਾਨੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਸ਼ਿਮਲਾ ਵੀਰਵਾਰ ਨੂੰ ਬਰਫ ਦੀ ਪਤਲੀ ਚਾਦਰ ਨਾਲ ਢਕਿਆ ਹੋਇਆ ਸੀ, ਜਦਕਿ ਕੁਫਰੀ ਅਤੇ ਫਾਗੂ ਦੇ ਵਿਚਕਾਰ ਪੰਜ ਕਿਲੋਮੀਟਰ ਦਾ ਖੇਤਰ ਪੂਰੀ ਤਰ੍ਹਾਂ ਬਰਫ ਨਾਲ ਢਕਿਆ ਹੋਇਆ ਸੀ।
ਸ਼੍ਰੀਨਗਰ ਅਤੇ ਕਸ਼ਮੀਰ ਦੇ ਹੋਰ ਹਿੱਸਿਆਂ ’ਚ ਵੀਰਵਾਰ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ ਸਥਾਨਕ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਹੈ। ਅਧਿਕਾਰੀਆਂ ਨੇ ਦਸਿਆ ਕਿ ਮੈਦਾਨੀ ਇਲਾਕਿਆਂ ’ਚ ਬਰਫਬਾਰੀ ਬੁਧਵਾਰ ਦੇਰ ਰਾਤ ਸ਼ੁਰੂ ਹੋਈ ਅਤੇ ਜ਼ਿਆਦਾਤਰ ਥਾਵਾਂ ’ਤੇ ਸਵੇਰ ਤਕ ਜਾਰੀ ਰਹੀ। ਸ੍ਰੀਨਗਰ ਅਤੇ ਮੈਦਾਨੀ ਇਲਾਕਿਆਂ ਨਾਲ ਲਗਦੇ ਹੋਰ ਇਲਾਕਿਆਂ ’ਚ ਬੀਤੀ ਦੇਰ ਰਾਤ ਮੀਂਹ ਅਤੇ ਬਰਫਬਾਰੀ ਹੋਈ। ਇਸ ਤੋਂ ਬਾਅਦ ਸਵੇਰ ਤਕ ਵਾਦੀ ਬਰਫ ਦੀ ਚਾਦਰ ਨਾਲ ਢੱਕੀ ਰਹੀ। ਸ੍ਰੀਨਗਰ ’ਚ ਕਰੀਬ 2 ਇੰਚ, ਅਨੰਤਨਾਗ ਸ਼ਹਿਰ ’ਚ 4 ਇੰਚ, ਕਾਜ਼ੀਗੁੰਡ ’ਚ 9 ਇੰਚ, ਪਹਿਲਗਾਮ ’ਚ 10 ਇੰਚ, ਪੁਲਵਾਮਾ ’ਚ 2, ਕੁਲਗਾਮ ’ਚ 3 ਸ਼ੋਪੀਆਂ ਕਸਬੇ, 5 ਗਾਂਦਰਬਲ ਕਸਬੇ, 2 ਬਾਰਾਮੂਲਾ ਕਸਬੇ, 3 ਕੁਪਵਾੜਾ ਕਸਬੇ, 4 ਅਤੇ ਗੁਲਮਰਗ ’ਚ 14 ਇੰਚ ਬਰਫਬਾਰੀ ਹੋਈ। ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ।
ਲੰਮੀ ਉਡੀਕ ਮਗਰੋਂ ਪਹਾੜਾਂ ‘ਚ ਮੌਸਮ ਦੀ ਪਹਿਲੀ ਬਰਫਬਾਰੀ
Total Views: 148 ,
Real Estate



















