ਅਮਰੀਕੀ ਕਾਂਗਰਸ ਨੇ ਭਾਰਤ ਨੂੰ ਡਰੋਨ ਵੇਚਣ ਨੂੰ ਦਿੱਤੀ ਮਨਜ਼ੂਰੀ

ਮੀਡੀਆ ਰਿਪੋਰਟ ਵਿਚਕਾਰ ਆਈ ਸੀ ਜਿਸ ’ਚ ਕਿਹਾ ਗਿਆ ਸੀ ਕਿ ਅਮਰੀਕੀ ਸਰਕਾਰ ਨੇ ਭਾਰਤ ਨੂੰ 31 ਐਮ.ਕਿਊ.-9ਏ ਸੀ ਗਾਰਡੀਅਨ ਅਤੇ ਸਕਾਈ ਗਾਰਡੀਅਨ ਡਰੋਨ ਦੀ ਸਪਲਾਈ ਉਦੋਂ ਤਕ ਰੋਕ ਦਿੱਤੀ ਹੈ ਜਦੋਂ ਤਕ ਨਵੀਂ ਦਿੱਲੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਦੀ ‘ਸਾਰਥਕ ਜਾਂਚ’ ਨਹੀਂ ਕਰ ਲੈਂਦੀ। ਪਰ ਹੁਣ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪ੍ਰੀਡੇਟਰ ਡਰੋਨ ਬਣਾਉਣ ਵਾਲੀ ਕੰਪਨੀ ਜਨਰਲ ਐਟਮਿਕਸ ਨੂੰ ਅਧਿਕਾਰਤ ਤੌਰ ’ਤੇ ਸੂਚਿਤ ਕੀਤਾ ਹੈ ਕਿ ਅਮਰੀਕੀ ਕਾਂਗਰਸ ਨੇ ਭਾਰਤ ਨੂੰ ਲਗਭਗ 3 ਅਰਬ ਡਾਲਰ ਦੇ 31 ਐਮ.ਕਿਊ.9ਬੀ ਡਰੋਨ ਦੀ ਵਿਕਰੀ ਨਾਲ ਸਬੰਧਤ ‘ਪੱਧਰੀ ਸਮੀਖਿਆ’ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਸੰਕੇਤ ਦਿਤਾ ਹੈ ਕਿ ਕਾਂਗਰਸ ਨੂੰ ਅਧਿਕਾਰਤ ਨੋਟੀਫਿਕੇਸ਼ਨ ਅਗਲੇ 24 ਘੰਟਿਆਂ ਦੇ ਅੰਦਰ ਸੌਂਪਿਆ ਜਾਵੇਗਾ। ਇਸ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਅਮਰੀਕੀ ਕਾਂਗਰਸ ਨੂੰ ਭਾਰਤ ਨੂੰ 31 ਐਮ.ਕਿਊ.-9ਬੀ ਪ੍ਰੀਡੇਟਰ ਲੌਂਗ ਐਂਡਿਊਰੈਂਸ ਡਰੋਨ ਦੀ ਪ੍ਰਸਤਾਵਿਤ ਸਪਲਾਈ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਦੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਅੱਜ ਜ਼ਰੂਰੀ ਸਰਟੀਫਿਕੇਟ ਪ੍ਰਦਾਨ ਕੀਤਾ ਅਤੇ ਕਾਂਗਰਸ ਨੂੰ ਸੰਭਾਵਤ ਵਿਕਰੀ ਬਾਰੇ ਸੂਚਿਤ ਕੀਤਾ।

Total Views: 185 ,
Real Estate