ਨਵੀਂ ਸੰਸਦ ‘ਚ ਹਮਲੇ ਦਾ ਮਾਮਲਾ: ਯੂਏਪੀਏ ਤਹਿਤ ਕੇਸ ਦਰਜ

ਸੰਸਦ ‘ਚ ਹੋਏ ਧੂਏਂ ਵਾਲੀ ਚੀਜ ਨਾਲ ਹੋਏ ਹਮਲੇ ਮਗਰੋਂ ਦਿੱਲੀ ਪੁਲਿਸ ਨੇ ਯੂਏਪੀਏ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਦੁਪਹਿਰ ਦੋ ਮੁਲਜ਼ਮ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ਵਿੱਚ ਦਾਖਲ ਹੋ ਗਏ ਅਤੇ ਰੰਗਾਂ ਵਾਲੇ ਧੂੰਏਂ ਨਾਲ ਹਮਲਾ ਕੀਤਾ, ਜਿਸ ਨਾਲ ਸੰਸਦ ਮੈਂਬਰਾਂ ਵਿੱਚ ਹਫੜਾ-ਦਫੜੀ ਮਚ ਗਈ। ਸੰਸਦ ਮੈਂਬਰਾਂ ਨੇ ਮੁਲਜ਼ਮਾਂ ਨੂੰ ਫੜ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਸਦਨ ਵਿੱਚ ਮੌਜੂਦ ਮਾਰਸ਼ਲ ਦੇ ਹਵਾਲੇ ਕਰ ਦਿੱਤਾ ਗਿਆ। ਦੂਜੇ ਪਾਸੇ ਉਨ੍ਹਾਂ ਦੇ ਸਾਥੀਆਂ ਨੀਲਮ ਅਤੇ ਅਮੋਲ ਸ਼ਿੰਦੇ ਨੇ ਸੰਸਦ ਭਵਨ ਦੇ ਬਾਹਰ ਰੰਗਾਂ ਵਾਲੇ ਧੂੰਏਂ ਦੀ ਵਰਤੋਂ ਕੀਤੀ ਅਤੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਬਾਹਰ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਹਿਰਾਸਤ ‘ਚ ਲੈ ਲਿਆ। ਇਸ ਸਾਜ਼ਿਸ਼ ਵਿੱਚ ਲਲਿਤ ਅਤੇ ਵਿਸ਼ਾਲ ਸ਼ਰਮਾ ਨਾਮ ਦੇ ਦੋ ਹੋਰ ਜਣੇ ਵੀ ਸ਼ਾਮਲ ਸਨ। ਵਿਸ਼ਾਲ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਹਿਰਾਸਤ ਵਿਚ ਲਿਆ ਗਿਆ ਸੀ, ਜਦਕਿ ਲਲਿਤ ਫਿਲਹਾਲ ਫਰਾਰ ਹੈ।

Total Views: 382 ,
Real Estate