ਗੁਰਦਵਾਰਾ ਸੀਸ ਗੰਜ ਸਾਹਿਬ ਦੇ ਬਾਹਰ ਸ਼ਰਧਾਲੂਆਂ ਦੇ ਕੱਟੇ ਜਾ ਰਹੇ ਚਲਾਨਾਂ ਦੇ ਮਾਮਲੇ ਤੇ LG ਨੇ ਲਿਆ ਜਾਇਜ਼ਾ

ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਬਾਹਰ ਪੁੱਜ ਕੇ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਸ਼ਾਮ ਨੂੰ ਸ਼ਰਧਾਲੂਆਂ ਦੀਆਂ ਗੱਡੀਆਂ ਦੇ ਕੱਟੇ ਜਾ ਰਹੇ 20-20 ਹਜ਼ਾਰ ਦੇ ਚਲਾਨਾਂ ਦਾ ਮਸਲਾ ਸਮਝਿਆ। ਸਵੇਰੇ 9 ਤੋਂ ਰਾਤ 9 ਵਜੇ ਤਕ ਸੀਸ ਗੰਜ ਸਾਹਿਬ ਦੀ ਸੜਕ ’ਤੇ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ ਹੈ ਤੇ ਇਹ ਸੜਕ ‘ਨੋ ਐਂਟਰੀ ਜ਼ੋਨ’ ਵਿਚ ਪਾਈ ਹੋਈ ਹੈ। ਇਸ ਬਾਰੇ ਦਿੱਲੀ ਦੇ ਸਾਬਕਾ ਐਲ ਜੀ ਦੇ ਪ੍ਰਵਾਨਗੀ ਨਾਲ 14 ਜੂਨ 2021 ਨੂੰ ਨੋਟੀਫ਼ੀਕੇਸ਼ਨ ਜਾਰੀ ਕੀਤਾ ਗਿਆ ਸੀ।

Total Views: 158 ,
Real Estate