ਕਪਿਲ ਸ਼ਰਮਾ ਦੇ ਨਵੇਂ ਕਾਮੇਡੀ ਸ਼ੋਅ ਦਾ ਐਲਾਨ,ਜਾਣੋ ਕਿਸ ਚੈਨਲ ਤੇ ਹੋਵੇਗਾ ਟੈਲੀਕਾਸਟ

ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਕਾਮੇਡੀ ਸ਼ੋਅ ਨੂੰ ਲੈ ਕੇ ਸੁਰਖੀਆਂ ‘ਚ ਹਨ। ਬਾਲ ਦਿਵਸ ਦੇ ਮੌਕੇ ‘ਤੇ ਕਪਿਲ ਸ਼ਰਮਾ ਨੇ ਆਪਣੇ ਨਵੇਂ ਸ਼ੋਅ ਦਾ ਐਲਾਨ ਕੀਤਾ ਹੈ।ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦਾ ਨਾਂ ‘ਕਪਿਲ ਸ਼ਰਮਾ ਕਾਮੇਡੀ ਸ਼ੋਅ’ ਹੋਵੇਗਾ, ਜਿਸ ਨੂੰ OTT ਪਲੇਟਫਾਰਮ Netflix ‘ਤੇ ਸਟ੍ਰੀਮ ਕੀਤਾ ਜਾਵੇਗਾ। ਕਪਿਲ ਦੇ ਸ਼ੋਅ ‘ਚ ਫਾਰਮੈਟ ਤੋਂ ਲੈ ਕੇ ਘਰ ਤੱਕ ਕਈ ਬਦਲਾਅ ਹੋਣਗੇ ਪਰ ਟਰਾਫੀ ਉਹੀ ਰਹੇਗੀ। ਪ੍ਰੀਮੀਅਰ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਨ੍ਹਾਂ ਦੇ ਨਵੇਂ ਸ਼ੋਅ ਦਾ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ, ਜਿਸ ‘ਚ ਕਾਮੇਡੀਅਨ ਇਸ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਦੱਸਦੇ ਹੋਏ ਨਜ਼ਰ ਆ ਰਹੇ ਹਨ।

https://twitter.com/i/status/1724298775626174905

Total Views: 104 ,
Real Estate