ਭੁੱਚੋ ਮੰਡੀ ਤੋਂ ਵਿਧਾਇਕ ਦੇ ਕਰੀਬੀ ਦਾ ਇੰਟੈਲੀਜੈਂਸ ਬਠਿੰਡਾ ਵੱਲੋਂ ਮੋਬਾਈਲ ਜ਼ਬਤ,ਕੈਨੇਡਾ ਦੇ ਗੈਂਗਸਟਰ ਨਾਲ ਸਬੰਧ ਹੋਣ ਦਾ ਸ਼ੱਕ

ਇੰਟੈਲੀਜੈਂਸ ਬਠਿੰਡਾ ਨੇ ਭੁੱਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਇੱਕ ਨਿੱਜੀ ਰਿਸ਼ਤੇਦਾਰ ਦਾ ਮੋਬਾਈਲ ਫ਼ੋਨ ਜ਼ਬਤ ਕੀਤਾ ਹੈ। ਗੁਰਦੀਪ ਸਿੰਘ ਜ਼ਿਲ੍ਹਾ ਬਰਨਾਲਾ ਦਾ ਵਸਨੀਕ ਹੈ ਅਤੇ ਭੁੱਚੋ ਮੰਡੀ ਟਰੱਕ ਯੂਨੀਅਨ ਦਾ ਪ੍ਰਧਾਨ ਹੈ। ਪੁਲਿਸ ਨੂੰ ਕੈਨੇਡਾ ਸਥਿਤ ਇੱਕ ਗੈਂਗਸਟਰ ਨਾਲ ਸਬੰਧ ਹੋਣ ਦਾ ਸ਼ੱਕ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਸਬੰਧ ਨਹੀਂ, ਪੁਲਿਸ ਆਪਣੀ ਜਾਂਚ ਕਰੇ। ਦੂਜੇ ਪਾਸੇ ਐਮ.ਐਲ.ਏ ਨੇ ਕਿਹਾ ਕਿ ਉਹ ਮੇਰੇ ਨਾਲ ਬਹੁਤ ਸਮਾਂ ਪਹਿਲਾਂ ਸੀ ਪਰ ਅੱਜ ਨਹੀਂ ਹੈ।

Total Views: 289 ,
Real Estate