ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਜਾ ਰਹੇ ਜ਼ਮੀਨੀ ਹਮਲਿਆਂ ਦਰਮਿਆਨ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਦਾਅਵਾ ਕੀਤਾ ਹੈ ਕਿ ਗਾਜ਼ਾ ਸ਼ਹਿਰ ਵਿੱਚ ਮਲਬੇ ਹੇਠ ਅਜੇ ਵੀ ਇਕ ਹਜ਼ਾਰ ਦੇ ਕਰੀਬ ਲਾਸ਼ਾਂ ਦਫ਼ਨ ਹਨ। ਰਿਚਰਡ ਪੀਪਰਕੌਰਨ ਨੇ ਕਿਹਾ ਕਿ ਡਬਲਿਊਐੱਚਓ ਨੂੰ ਮਿਲੇ ਅਨੁਮਾਨਾਂ ਮੁਤਾਬਕ 1000 ਅਣਪਛਾਤੀਆਂ ਲਾਸ਼ਾਂ ਮਲਬੇ ਹੇਠ ਦੱਬੀਆਂ ਹਨ, ਜੋ ਮੌਤਾਂ ਦੇ ਅਧਿਕਾਰਤ ਅੰਕੜੇ 7300 ਵਿੱਚ ਸ਼ਾਮਲ ਨਹੀਂ ਹਨ। ਉਧਰ ਹਮਾਸ ਵੀ ਦਾਅਵਾ ਕਰਦਾ ਆ ਰਿਹਾ ਹੈ ਕਿ ਇਜ਼ਰਾਈਲ ਨੇ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਕਰਕੇ ਇਮਾਰਤਾਂ ਦੇ ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ ਤੇ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਦੌਰਾਨ ਅਮਰੀਕਾ ਨੇ ਹਮਾਸ ਤੇ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਮੈਂਬਰਾਂ ’ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ।
Total Views: 237 ,
Real Estate


















